ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ

Sunday, Oct 23, 2022 - 06:25 PM (IST)

ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ

ਗੈਜੇਟ ਡੈਸਕ– ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਅਜਿਹੇ 16 ਮੋਬਾਇਲ ਐਪਸ ਨੂੰ ਹਟਾ ਦਿੱਤਾ ਹੈ ਜੋ ਯੂਜ਼ਰਜ਼ ਦੇ ਸਮਾਰਟਫੋਨ ਦੀ ਬੈਟਰੀ ਅਤੇ ਇੰਟਰਨੈੱਟ ਡਾਟਾ ਨੂੰ ਤੇਜ਼ੀ ਨਾਲ ਖ਼ਤਮ ਕਰ ਰਹੇ ਸਨ। ਇਨ੍ਹਾਂ ਐਪਸ ਦੀ ਪਛਾਣ ਇਕ ਸਕਿਓਰਿਟੀ ਏਜੰਸੀ ਨੇ ਕੀਤੀ ਹੈ। ਸਕਿਓਰਿਟੀ ਏਜੰਸੀ ਦੀ ਰਿਪੋਰਟ ਤੋਂ ਬਾਅਦ ਗੂਗਲ ਨੇ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾਇਆ ਹੈ। ਇਹ ਐਪਸ ਲੋਕਾਂ ਦੇ ਡਾਟਾ ਨੂੰ ਵੀ ਬੈਕਗ੍ਰਾਊਂਡ ’ਚ ਐਕਸੈੱਸ ਕਰ ਰਹੇ ਸਨ। 

ਇਹ ਵੀ ਪੜ੍ਹੋ– ਦੀਵਾਲੀ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਚ ਨਹੀਂ ਚੱਲੇਗਾ Whatsapp, ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਿਲ

ਰਿਪੋਰਟ ਮੁਤਾਬਕ, ਇਨ੍ਹਾਂ ਐਪਸ ਨੂੰ 20 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। Ars Technica ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੂਗਲ ਨੇ ਇਨ੍ਹਾਂ ਐਪਸ ਨੂੰ McAfee ਦੀ ਰਿਪੋਰਟ ਤੋਂ ਬਾਅਦ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਇਨ੍ਹਾਂ ਐਪਸ ਦੀ ਲਿਸਟ ’ਚ QR ਕੋਰਡ ਸਕੈਨਰ, ਟਾਰਚ ਅਤੇ ਤਮਾਮ ਤਰ੍ਹਾਂ ਦੇ ਮਾਪ ਕਰਨ ਵਾਲੇ ਐਪਸ ਸ਼ਾਮਲ ਸਨ। 

ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ

ਗੂਗਲ ਦੁਆਰਾ ਹਟਾਏਗਏ ਐਪਸ ਦੀ ਲਿਸਟ

BusanBus
Joycode
Currency Converter
High-Speed Camera
Smart Task Manager
Flashlight+
K-Dictionary
Quick Note
EzDica
Instagram Profile Downloader
Ez Notes

ਇਹ ਵੀ ਪੜ੍ਹੋ– ਦੀਵਾਲੀ ਤੋਂ ਪਹਿਲਾਂ Apple ਨੇ ਦਿੱਤਾ ਝਟਕਾ, ਮਹਿੰਗੇ ਕੀਤੇ ਪੁਰਾਣੇ iPad

ਇਸ ਲਿਸਟ ’ਚ 11 ਐਪਸ ਹੀ ਹਨ। ਹੋਰ 5 ਐਪਸ ਦੇ ਨਾਂ ਦੀ ਜਾਣਕਾਰੀ ਏਜੰਸੀ ਨੇ ਨਹੀਂ ਦਿੱਤੀ। McAfee ਦੀ ਜਾਂਚ ’ਚ ਪਤਾ ਲੱਗਾ ਕਿ ਇਕ ਵਾਰ ਫੋਨ ’ਚ ਡਾਊਨਲੋਡ ਹੋਣ ਤੋਂ ਬਾਅਦ ਇਹ ਐਪਸ ਯੂਜ਼ਰਜ਼ ਨੂੰ ਫਰਜ਼ੀ ਵਿਗਿਆਪਨ ਵਾਲੇ ਪੇਜ ’ਤੇ ਵੀ ਲੈ ਕੇ ਜਾਂਦੇ ਸਨ। ਇਨ੍ਹਾਂ ਵੈੱਬਸਾਈਟ ਲਿੰਕ ਰਾਹੀਂ ਯੂਜ਼ਰਜ਼ ਦਾ ਡਾਟਾ ਚੋਰੀ ਕੀਤਾ ਜਾਂਦਾ ਸੀ। ਇਨ੍ਹਾਂ ਐਪਸ ’ਚ adware ਕੋਡ ਜਿਵੇਂ com.liveposting ਅਤੇ com.click.cas ਪਹਿਲਾਂ ਤੋਂ ਹੀ ਮੌਜੂਦ ਸਨ। 

ਇਹ ਵੀ ਪੜ੍ਹੋ– ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ


author

Rakesh

Content Editor

Related News