ਗੂਗਲ ਨੇ ਦੇਸ਼ ਦੀ ਪਹਿਲੀ ਮਹਿਲਾ ਵਿਧਾਇਕ ਮੁਥੁਲਕਸ਼ਮੀ ਰੈੱਡੀ ਨੇ ਬਣਾਇਆ ਡੂਡਲ

Tuesday, Jul 30, 2019 - 09:59 AM (IST)

ਨਵੀਂ ਦਿੱਲੀ— ਗੂਗਲ ਨੇ ਮੰਗਲਵਾਰ ਨੂੰ ਦੇਸ਼ ਦੀ ਵਿਧਾਇਕ, ਸਰਜਨ ਅਤੇ ਸਮਾਜ ਸੁਧਾਰਕ ਰਹੀ ਡਾਕਟਰ ਮੁਥੁਲਕਸ਼ਮੀ ਰੈੱਡੀ ਦੀ ਜਯੰਤੀ 'ਤੇ ਉਨ੍ਹਾਂ ਦਾ ਡੂਡਲ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ। ਡਾਕਟਰ ਰੈੱਡੀ ਦੀ ਅੱਜ ਯਾਨੀ ਮੰਗਲਵਾਰ ਨੂੰ 133ਵੀਂ ਜਯੰਤੀ ਹੈ। ਡਾ. ਰੈੱਡੀ ਇਕ ਅਧਿਆਪਕ, ਸਰਜਨ ਅਤੇ ਸਮਾਜ ਸੁਧਾਰਕ ਸੀ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਸੁਧਾਰ 'ਚ ਲਗਾਇਆ। ਉਨ੍ਹਾਂ ਨੂੰ ਦੇਸ਼ ਦੀ ਪਹਿਲੀ ਮਹਿਲਾ ਵਿਧਾਇਕ ਹੋਣ ਦਾ ਮਾਣ ਪ੍ਰਾਪਤ ਹੈ। ਡਾ. ਰੈੱਡੀ ਨੂੰ ਸਮਾਜਿਕ ਅਸਮਾਨਤਾ, ਲਿੰਗ ਆਧਾਰਤ ਅਸਮਾਨਤਾ ਅਤੇ ਲੋਕਾਂ ਨੂੰ ਪ੍ਰਾਪਤ ਸਿਹਤ ਸੇਵਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ।

ਉਹ ਤਾਮਿਲਨਾਡੂ ਦੇ ਸਰਕਾਰੀ ਹਸਪਤਾਲ 'ਚ ਸਰਜਨ ਦੇ ਰੂਪ 'ਚ ਕੰਮ ਕਰਨ ਵਾਲੀ ਪਹਿਲੀ ਮਹਿਲਾ ਵੀ ਰਹੀ ਸੀ। ਤਾਮਿਲਨਾਡੂ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਹਰ ਸਾਲ 30 ਜੁਲਾਈ ਨੂੰ 'ਹਸਪਤਾਲ ਡੇਅ' ਦੇ ਤੌਰ 'ਤੇ ਮਨਾਏਗੀ। ਡਾ. ਰੈੱਡੀ ਦਾ ਜਨਮ 1886 'ਚ ਤਾਮਿਲਨਾਡੂ ਦੇ ਪੁਡੂਕੋਟਾਈ 'ਚ ਹੋਇਆ ਸੀ। ਉਹ 1912 'ਚ ਦੇਸ਼ ਦੀ ਪਹਿਲੀ ਮਹਿਲਾ ਡਾਕਟਰ ਬਣੀ ਅਤੇ ਮਦਰਾਸ ਦੇ ਸਰਕਾਰੀ ਹਸਪਤਾਲ 'ਚ ਪਹਿਲੀ ਮਹਿਲਾ ਸਰਜਨ ਬਣੀ। ਉਨ੍ਹਾਂ ਨੇ 1918 'ਚ ਮਹਿਲਾ ਇੰਡੀਅਨ ਐਸੋਸੀਏਸ਼ਨ ਦੀ ਸਹਿ-ਸਥਾਪਨਾ ਕੀਤੀ ਅਤੇ ਮਦਰਾਸ ਵਿਧਾਨ ਪ੍ਰੀਸ਼ਦ ਦੀ ਪਹਿਲੀ ਮਹਿਲਾ ਮੈਂਬਰ (ਅਤੇ ਉੱਪ ਪ੍ਰਧਾਨ) ਦੇ ਨਾਲ-ਨਾਲ ਪਹਿਲੀ ਮਹਿਲਾ ਵਿਧਾਇਕ ਬਣਾਇਆ। ਉਨ੍ਹਾਂ ਨੇ ਨਾਬਾਲਗ ਕੁੜੀਆਂ ਦਾ ਵਿਆਹ ਰੋਕਣ ਲਈ ਨਿਯਮ ਬਣਾਏ ਅਤੇ ਅਨੈਤਿਕ ਤਸਕਰੀ ਕੰਟਰੋਲ ਐਕਟ ਅਤੇ ਦੇਵਦਾਸੀ ਪ੍ਰਥਾ ਖਤਮ ਕਰਨ ਵਾਲਾ ਬਿੱਲ ਪਾਸ ਕਰਨ ਲਈ ਪ੍ਰੀਸ਼ਦ ਤੋਂ ਅਪੀਲ ਕੀਤੀ। ਆਪਣੇ ਮਹਾਨ ਯੋਗਦਾਨ ਕਾਰਨ ਮੁਥੁਲਕਸ਼ਮੀ ਨੂੰ 1956 'ਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। 22 ਜੁਲਾਈ 1968 ਨੂੰ ਚੇਨਈ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।


DIsha

Content Editor

Related News