ਗੂਗਲ ਨੇ ਖਾਸ ਡੂਡਲ ਬਣਾ ਕੇ ਮਨਾਇਆ ਗਣਤੰਤਰ ਦਿਵਸ ਦਾ ਜਸ਼ਨ

Sunday, Jan 26, 2020 - 09:54 AM (IST)

ਗੂਗਲ ਨੇ ਖਾਸ ਡੂਡਲ ਬਣਾ ਕੇ ਮਨਾਇਆ ਗਣਤੰਤਰ ਦਿਵਸ ਦਾ ਜਸ਼ਨ

ਨਵੀਂ ਦਿੱਲੀ— ਸਰਚ ਇੰਜਣ ਗੂਗਲ ਨੇ 71ਵੇਂ ਗਣਤੰਤਰ ਦਿਵਸ ਮੌਕੇ ਖਾਸ ਡੂਡਲ ਬਣਾ ਕੇ ਭਾਰਤ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਨੂੰ ਦਰਸਾਇਆ ਹੈ। ਗੂਗਲ ਨੇ ਅੱਜ ਯਾਨੀ ਐਤਵਾਰ ਨੂੰ ਆਪਣੇ ਡੂਡਲ ਨੂੰ ਦੇਸ਼ ਭਗਤੀ ਨੂੰ ਸਮਰਪਿਤ ਕੀਤਾ ਹੈ। ਗੂਗਲ ਨੇ ਭਾਰਤੀ ਸੰਸਕ੍ਰਿਤੀ ਦੀ ਝਲਕ ਦਿਖਾਉਂਦੇ ਹੋਏ ਰੰਗ-ਬਿਰੰਗੇ ਡੂਡਲ ਬਣਾਏ ਹਨ, ਜਿਸ 'ਚ ਇੰਡੀਆ ਗੇਟ ਸਮੇਤ ਭਾਰਤ ਦੀਆਂ ਹਰ ਸਭਿਆਚਾਰਕ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੂਗਲ ਦੇ ਹੋਮ ਪੇਜ਼ 'ਤੇ ਕਲਿੱਕ ਕਰਦੇ ਹੀ ਅੱਜ ਤੁਹਾਨੂੰ ਡੂਡਲ ਨਜ਼ਰ ਆਏਗਾ, ਜਿਸ ਦੇ ਤਾਜਮਹਿਲ ਤੋਂ ਲੈ ਕੇ ਇੰਡੀਆ ਗੇਟ, ਰਾਸ਼ਟਰੀ ਪੰਛੀ ਮੋਰ, ਭਾਰਤ ਦਾ ਸਭਿਆਚਾਰਕ ਰੰਗ, ਆਰਟਸ, ਟੈਕਸਟਾਈਲ ਅਤੇ ਡਾਂਸ ਇਕੱਠੇ ਦੇਖਣ ਨੂੰ ਮਿਲੇਗਾ। 

ਦੱਸਣਯੋਗ ਹੈ ਕਿ ਦੇਸ਼ 'ਚ ਪਹਿਲੀ ਵਾਰ ਗਣਤੰਤਰ ਦਿਵਸ 26 ਜਨਵਰੀ 1950 ਨੂੰ ਮਨਾਇਆ ਗਿਆ ਸੀ ਅਤੇ ਇਸ ਜਸ਼ਨ ਦਾ ਆਯੋਜਨ ਰਾਜਪਥ 'ਤੇ ਨਹੀਂ ਹੋਇਆ ਸੀ। ਪਹਿਲਾ ਗਣਤੰਤਰ ਦਿਵਸ ਸਮਾਰੋਹ ਇਰਵਿਨ ਸਟੇਡੀਅਮ (ਹੁਣ ਨੈਸ਼ਨਲ ਸਟੇਡੀਅਮ) 'ਚ ਮਨਾਇਆ ਗਿਆ ਸੀ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੇ ਇੱਥੇ ਆ ਕੇ ਤਿਰੰਗਾ ਝੰਡਾ ਲਹਿਰਾਇਆ ਸੀ। ਗਣਤੰਤਰ ਦਿਵਸ ਮੌਕੇ ਆਯੋਜਿਤ ਹੋਣ ਵਾਲੇ ਪਰੇਡ ਦਾ ਸਮਾਰੋਹ ਸਥਾਨ ਸਮੇਂ-ਸਮੇਂ 'ਤੇ ਬਦਲਦਾ ਰਿਹਾ। ਸਾਲ 1955 'ਚ ਪਹਿਲੀ ਵਾਰ ਗਣਤੰਤਰ ਦਿਵਸ ਦਾ ਜਸ਼ਨ ਰਾਜਪਥ 'ਤੇ ਮਨਾਇਆ ਗਿਆ, ਜਿਸ ਦੇ ਬਾਅਦ ਤੋਂ ਅੱਜ ਤੱਕ ਹਰ ਸਾਲ ਗਣਤੰਤਰ ਦਿਵਸ ਸਮਾਰੋਹ ਇੱਥੇ ਮਨਾਇਆ ਜਾਂਦਾ ਹੈ।


author

DIsha

Content Editor

Related News