ਅਲਵਿਦਾ ਅੰਮਾ: ਦੇਖੋ ਜੈਲਲਿਤਾ ਦੀਆਂ ਇਹ ਅਣਦੇਖੀਆਂ ਤਸਵੀਰਾਂ!

Tuesday, Dec 06, 2016 - 11:39 AM (IST)

ਅਲਵਿਦਾ ਅੰਮਾ: ਦੇਖੋ ਜੈਲਲਿਤਾ ਦੀਆਂ ਇਹ ਅਣਦੇਖੀਆਂ ਤਸਵੀਰਾਂ!

ਨਵੀਂ ਦਿੱਲੀ— ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦਾ ਸੋਮਵਾਰ ਰਾਤ 11.30 ਵਜੇ ਦਿਹਾਂਤ ਹੋ ਗਿਆ। ਜੈਲਲਿਤਾ ਆਪਣੇ ਪ੍ਰਸ਼ੰਸਕਾਂ ''ਚ ਅੰਮਾ ਦੇ ਨਾਂ ਨਾਲ ਜਾਣੀ ਜਾਂਦੀ ਸੀ। 24 ਫਰਵਰੀ 1948 ਨੂੰ ਜਨਮੀ ਜੈਲਲਿਤਾ ਦੇ ਚਾਹੁਣ ਵਾਲੇ ਤਾਮਿਲਨਾਡੂ ''ਚ ਹੀ ਨਹੀਂ ਸਗੋਂ ਪੂਰੇ ਦੇਸ਼ ''ਚ ਹਨ। ਤਾਮਿਲਨਾਡੂ ਦੇ ਲੋਕ ਤਾਂ ਉਨ੍ਹਾਂ ਨੂੰ ਭਗਵਾਨ ਮੰਨਦੇ ਹਨ। ਜੈਲਲਿਤਾ ਇਕ ਕਾਮਯਾਬ ਵਕੀਲ ਬਣਨਾ ਚਾਹੁੰਦੀ ਸੀ ਪਰ ਕਿਸਮਤ ਉਨ੍ਹਾਂ ਨੂੰ ਪਹਿਲਾਂ ਫਿਲਮਾਂ ਅਤੇ ਫਿਰ ਰਾਜਨੀਤੀ ''ਚ ਲੈ ਆਈ।
ਤਾਮਿਲਨਾਡੂ ਦੀ ਜਨਤਾ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਜੈਲਲਿਤਾ ਹੁਣ ਇਸ ਦੁਨੀਆ ''ਚ ਨਹੀਂ ਰਹੀ। ਜੈਲਲਿਤਾ ਸਤੰਬਰ ''ਚ ਹਸਪਤਾਲ ''ਚ ਦਾਖਲ ਹੋਈ ਸੀ ਅਤੇ ਜਦੋਂ ਉ ਦਾਖਲ ਹੋਈ ਸੀ, ਉਦੋਂ ਤੋਂ ਲੋਕਾਂ ਨੇ ਉਨ੍ਹਾਂ ਦੀ ਤਸਵੀਰ ਰੱਖ ਕੇ ਉਨ੍ਹਾਂ ਲਈ ਦੁਆਵਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸਨ। ਲੋਕ ਉਨ੍ਹਾਂ ਨੂੰ ਗਵਾਉਣਾ ਨਹੀਂ ਚਾਹੁੰਦੇ ਸਨ ਪਰ ਆਖਰਕਾਰ ਗਵਾ ਦਿੱਤਾ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ''ਚ ਤੁਹਾਨੂੰ ਉਨ੍ਹਾਂ ਦੀ ਜੀਵਨੀ ਦੇਖਣ ਨੂੰ ਮਿਲੇਗੀ।


author

Disha

News Editor

Related News