ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ, ਲਿਆ ਗਿਆ ਇਹ ਫ਼ੈਸਲਾ
Thursday, Jun 04, 2026 - 01:57 PM (IST)
ਜਲੰਧਰ (ਖੁਰਾਣਾ)- ਜਲੰਧਰ ਵਿਖੇ ਇਲੈਕਟ੍ਰਾਨਿਕਸ ਵਪਾਰ ਨਾਲ ਸਬੰਧਤ 13 ਪ੍ਰਮੁੱਖ ਐਸੋਸੀਏਸ਼ਨਾਂ ਨੇ ਸਾਂਝੇ ਤੌਰ 'ਤੇ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਆਯੋਜਿਤ ਮੀਟਿੰਗ ’ਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 25 ਤੋਂ 28 ਜੂਨ ਤੱਕ ਸਬੰਧਤ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।

ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਫ਼ੈਸਲਾ ਆਪਸੀ ਸਹਿਮਤੀ ਅਤੇ ਵਪਾਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ। ਛੁੱਟੀਆਂ ਦੌਰਾਨ ਫਗਵਾੜਾ ਗੇਟ, ਭਗਤ ਸਿੰਘ ਚੌਕ, ਮਿਲਾਪ ਚੌਕ, ਪ੍ਰਤਾਪ ਬਾਗ, ਚਹਾਰ ਬਾਗ, ਸ਼ੇਰ-ਏ-ਪੰਜਾਬ ਮਾਰਕੀਟ, ਆਹੂਜਾ ਮਾਰਕੀਟ, ਸਿੱਧੂ ਮਾਰਕੀਟ, ਗੁਰੂ ਨਾਨਕ ਮਾਰਕੀਟ, ਹਾਂਗ-ਕਾਂਗ ਪਲਾਜ਼ਾ, ਜਗਦੰਬੇ ਮਾਰਕੀਟ ਅਤੇ ਰੇਲਵੇ ਰੋਡ ਸਥਿਤ ਇਲੈਕਟ੍ਰਾਨਿਕਸ ਵਪਾਰਕ ਸੰਸਥਾਨ ਬੰਦ ਰਹਿਣਗੇ।

ਇਹ ਵੀ ਪੜ੍ਹੋ: ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਵੱਡੀ ਚਿਤਾਵਨੀ ਜਾਰੀ
ਵਪਾਰਕ ਸੰਗਠਨਾਂ ਨੇ ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਲੈਕਟ੍ਰਾਨਿਕਸ ਅਤੇ ਘਰੇਲੂ ਵਰਤੋਂ ਦੇ ਜ਼ਰੂਰੀ ਸਾਮਾਨ ਦੀ ਖ਼ਰੀਦਦਾਰੀ ਛੁੱਟੀਆਂ ਤੋਂ ਪਹਿਲਾਂ ਹੀ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਇਹ ਫ਼ੈਸਲਾ ਲੈਣ ਲਈ ਆਯੋਜਿਤ ਮੀਟਿੰਗ ’ਚ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਬਲਜੀਤ ਸਿੰਘ ਆਹਲੂਵਾਲੀਆ, ਹਰਮਿੰਦਰਪਾਲ ਭਸੀਨ, ਲਾਜਪਤ ਰਾਏ ਮਹਿਤਾ, ਸਰਬਜੀਤ ਆਨੰਦ, ਹਰਪ੍ਰੀਤ ਲਵਲੀ, ਭੁਪਿੰਦਰ ਲੱਕੀ, ਸੁਰਿੰਦਰ ਸਿੰਘ, ਜਸਪਾਲ ਫਲੋਰਾ, ਨੀਟਾ ਮੁਰਗਾਈ, ਬਲਬੀਰ ਸਿੰਘ, ਰੌਕੀ ਮਨਚੰਦਾ, ਸੰਦੀਪ ਕੁਮਾਰ, ਸਰਬਜੀਤ ਮੱਕੜ, ਯੋਗੇਸ਼ ਕੁਮਾਰ ਅਤੇ ਅਰਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
