ਕੇਦਾਰਨਾਥ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸ਼ੁਰੂ ਹੋਈ ਹੈਲੀ ਸੇਵਾ
Saturday, Oct 10, 2020 - 10:12 AM (IST)
ਉੱਤਰਾਖੰਡ—ਕੇਦਾਰਨਾਥ ਧਾਮ 'ਚ ਲਗਾਤਾਰ ਵਧ ਰਹੀ ਯਾਤਰੀਆਂ ਦੀ ਗਿਣਤੀ ਤੋਂ ਬਾਅਦ ਅੱਜ ਤੋਂ ਹਵਾਈ ਸੇਵਾਵਾਂ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਵਾਰ ਧਾਮ ਲਈ ਅੱਠ ਸੇਵਾਵਾਂ ਦੀ ਆਗਿਆ ਮਿਲੀ ਹੈ। ਹੁਣ ਭਗਤ ਪੈਦਲ ਮਾਰਗ ਦੇ ਇਲਾਵਾ ਹਵਾਈ ਸੇਵਾ ਨਾਲ ਵੀ ਬਾਬਾ ਕੇਦਾਰ ਨਾਥ ਦੇ ਦਰਸ਼ਨਾਂ ਲਈ ਜਾ ਸਕਦੇ ਹਨ। ਕੋਵਿਡ 19 ਟੈਸਟ ਦੀ ਜ਼ਰੂਰਤ ਖਤਮ ਹੋਣ ਤੋਂ ਬਾਅਦ ਕੇਦਾਰਨਾਥ ਆਉਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
ਹਰੇਕ ਦਿਨ ਦੋ ਹਜ਼ਾਰ ਦੇ ਕਰੀਬ ਯਾਤਰੀ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਹੁਣ ਤੱਕ ਸ਼ਰਧਾਲੂ ਪੈਦਲ ਮਾਰਗ ਤੋਂ ਹੀ ਧਾਮ ਜਾ ਰਹੇ ਸਨ ਪਰ ਹੁਣ ਯਾਤਰੀ ਹਵਾਈ ਸੇਵਾ ਨਾਲ ਵੀ ਬਾਬਾ ਦੇ ਦਰਸ਼ਨਾਂ ਲਈ ਜਾ ਸਕਦੇ ਹਨ। ਡੀ.ਜੀ.ਸੀ.ਏ. ਨੇ ਧਾਮ ਲਈ ਨੌ ਹੈਲੀ ਸੇਵਾਵਾਂ ਨੂੰ ਉਡਾਣ ਭਰਨ ਦੀ ਆਗਿਆ ਦਿੱਤੀ ਹੈ, ਜਿਸ 'ਚ ਅੱਠ ਹੈਲੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਹੈਲੀ ਸੇਵਾਵਾਂ ਗੁਪਤਕਾਂਸ਼ੀ, ਫਾਟਾ, ਸੋਨਪ੍ਰਯਾਗ, ਸ਼ੇਰਸੀ ਅਤੇ ਤ੍ਰਿਯੁਗੀਨਾਰਾਇਣ ਆਦਿ ਖੇਤਰਾਂ ਤੋਂ ਧਾਮ ਲਈ ਉਡਾਣਾਂ ਭਰਨਗੀਆਂ। ਹੈਲੀ ਸੇਵਾ ਸੰਚਾਲਕ ਯੋਗਿੰਦਰ ਰਾਣਾ ਨੇ ਦੱਸਿਆ ਕਿ ਕੇਦਾਰਨਾਥ ਲਈ ਏਰੋ ਐਵੀਏਸ਼ਨ, ਪਿਨੇਕਲ, ਚਿਪਸਨ, ਕ੍ਰਿਸਟਲ, ਥੰਬੀ ਹਿਮਾਲਿਆ ਸਮੇਤ ਅੱਠ ਹੈਲੀ ਕੰਪਨੀਆਂ ਕੇਦਾਰ ਘਾਟੀ 'ਚ ਪਹੁੰਚ ਚੁੱਕੀਆਂ ਹਨ। ਯੁਗਿੰਦਰ ਰਾਣਾ ਨੇ ਕਿਹਾ ਕਿ ਕੋਵਿਡ 19 ਦੇ ਕਾਰਨ ਕੇਦਾਰਨਾਥ ਯਾਤਰਾ ਦੇਰੀ ਨਾਲ ਸ਼ੁਰੂ ਹੋਈ ਹੈ। ਹੈਲੀ ਕੰਪਨੀਆਂ ਨੂੰ ਇਸ ਵਾਰ ਕਾਫੀ ਨੁਕਸਾਨ ਝੱਲਣਾ ਪਿਆ ਹੈ ਪਰ ਹੈਲੀ ਸੇਵਾਵਾਂ ਸ਼ੁਰੂ ਕਰਨ ਨਾਲ ਰਾਹਤ ਮਿਲੀ ਹੈ।