ਖੋਲ੍ਹ'ਤਾ Strait of Hormuz, ਜੰਗਬੰਦੀ ਵਿਚਾਲੇ ਈਰਾਨ ਦਾ ਵੱਡਾ ਐਲਾਨ
Friday, Apr 17, 2026 - 06:38 PM (IST)
ਤਹਿਰਾਨ: ਲੇਬਨਾਨ ਵਿੱਚ ਹੋਈ ਜੰਗਬੰਦੀ ਦੇ ਪ੍ਰੋਟੋਕੋਲ ਦੇ ਤਹਿਤ ਈਰਾਨ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ, ਸਾਰੇ ਵਪਾਰਕ ਜਹਾਜ਼ਾਂ ਦੇ ਲੰਘਣ ਲਈ Strait of Hormuz ਦਾ ਰਸਤਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਇਸ ਦੀ ਅਧਿਕਾਰਿਤ ਤੌਰ ਉੱਤੇ ਜਾਣਕਾਰੀ ਸਈਦ ਅੱਬਾਸ ਅਰਾਘਚੀ ਵੱਲੋਂ ਦਿੱਤੀ ਗਈ ਹੈ।
In line with the ceasefire in Lebanon, the passage for all commercial vessels through Strait of Hormuz is declared completely open for the remaining period of ceasefire, on the coordinated route as already announced by Ports and Maritime Organisation of the Islamic Rep. of Iran.
— Seyed Abbas Araghchi (@araghchi) April 17, 2026
ਉਨ੍ਹਾਂ ਇਸ ਦੌਰਾਨ ਕਿਹਾ ਕਿ ਇਹ ਰਸਤਾ ਜੰਗਬੰਦੀ ਦੀ ਬਾਕੀ ਰਹਿੰਦੀ ਮਿਆਦ ਲਈ ਖੁੱਲ੍ਹਾ ਰਹੇਗਾ। ਇਸ ਫੈਸਲੇ ਨਾਲ ਖੇਤਰ ਵਿੱਚ ਸਮੁੰਦਰੀ ਵਪਾਰ ਨੂੰ ਮੁੜ ਤੇਜ਼ੀ ਮਿਲਣ ਦੀ ਉਮੀਦ ਹੈ। ਇਸਲਾਮੀ ਗਣਰਾਜ ਈਰਾਨ ਦੇ ਬੰਦਰਗਾਹਾਂ ਅਤੇ ਸਮੁੰਦਰੀ ਸੰਗਠਨ (Ports and Maritime Organisation) ਨੇ ਸਪੱਸ਼ਟ ਕੀਤਾ ਹੈ ਕਿ ਵਪਾਰਕ ਜਹਾਜ਼ਾਂ ਨੂੰ ਲੰਘਣ ਲਈ ਉਸੇ ਤਾਲਮੇਲ ਵਾਲੇ ਰਸਤੇ ਦੀ ਵਰਤੋਂ ਕਰਨੀ ਪਵੇਗੀ, ਜਿਸ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਸ ਨਿਰਧਾਰਿਤ ਮਾਰਗ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
