ਤੇਲ ਨਾਲ ਭਰੇ ਇਕ ਹੋਰ ਭਾਰਤੀ ਜਹਾਜ਼ ਨੇ ਪਾਰ ਕੀਤਾ ਹੋਰਮੁਜ਼ ! 4 ਮੁੜੇ ਵਾਪਸ

Sunday, Apr 19, 2026 - 01:29 PM (IST)

ਤੇਲ ਨਾਲ ਭਰੇ ਇਕ ਹੋਰ ਭਾਰਤੀ ਜਹਾਜ਼ ਨੇ ਪਾਰ ਕੀਤਾ ਹੋਰਮੁਜ਼ ! 4 ਮੁੜੇ ਵਾਪਸ

ਇੰਟਰਨੈਸ਼ਨਲ ਡੈਸਕ- ਸ਼ਨੀਵਾਰ ਨੂੰ ਹੋਰਮੁਜ਼ ਦੀ ਖਾੜੀ 'ਚ 2 ਭਾਰਤੀ ਜਹਾਜ਼ਾਂ 'ਤੇ ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਹਾਲਾਤ ਤਣਾਅਪੂਰਨ ਹੋ ਗਏ ਹਨ। ਇਨ੍ਹਾਂ ਜਹਾਜ਼ਾਂ ਤੋਂ ਇਲਾਵਾ ਭਾਰਤ ਆ ਰਹੇ ਕਈ ਹੋਰ ਤੇਲ ਟੈਂਕਰਾਂ ਨੂੰ ਵੀ ਅੱਧ ਵਿਚਾਲਿਓਂ ਵਾਪਸ ਮੁੜਨਾ ਪਿਆ ਹੈ।

ਇਸ ਤਣਾਅ ਦੌਰਾਨ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ (SCI) ਦਾ ਤੇਲ ਟੈਂਕਰ 'ਦੇਸ਼ ਗਰਿਮਾ' ਸ਼ਨੀਵਾਰ ਨੂੰ ਹੋਰਮੁਜ਼ ਨੂੰ ਪਾਰ ਕਰਨ ਵਿੱਚ ਸਫ਼ਲ ਰਿਹਾ। ਮਾਰਚ ਤੋਂ ਬਾਅਦ ਇਹ 10ਵਾਂ ਭਾਰਤੀ ਜਹਾਜ਼ ਹੈ ਜਿਸ ਨੇ ਇਸ ਖ਼ਤਰਨਾਕ ਰਸਤੇ ਨੂੰ ਪਾਰ ਕੀਤਾ ਹੈ, ਜਦਕਿ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ 4 ਭਾਰਤੀ ਜਹਾਜ਼ਾਂ- ਸਨਮਾਰ ਹੇਰਾਲਡ, ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਬਲਕ ਕੈਰੀਅਰ ਜਗ ਅਰਨਵ ਨੂੰ ਵਾਪਸ ਮੁੜਨਾ ਪਿਆ ਹੈ। ਇਸ ਦੇ ਬਾਵਜੂਦ ਫ਼ਾਰਸ ਦੀ ਖਾੜੀ  'ਚ ਹਾਲੇ ਵੀ ਭਾਰਤੀ ਝੰਡੇ ਵਾਲੇ ਕੁੱਲ 14 ਜਹਾਜ਼ ਫਸੇ ਹੋਏ ਹਨ।

ਇਹ ਵੀ ਪੜ੍ਹੋ- ਮਿਡਲ ਈਸਟ ਤਣਾਅ ਵਿਚਾਲੇ ਭਾਰਤ ਦਾ ਵੱਡਾ ਕਦਮ ! ਇਸ ਦੇਸ਼ 'ਚ ਤਾਇਨਾਤ ਕਰੇਗਾ ਆਪਣੇ ਫੌਜੀ ਜਵਾਨ

ਜ਼ਿਕਰਯੋਗ ਹੈ ਕਿ ਹੋਰਮੁਜ਼ ਰਾਹੀਂ ਦੁਨੀਆ ਦਾ ਲਗਭਗ 20 ਫ਼ੀਸਦੀ ਤੇਲ ਅਤੇ ਕੁਦਰਤੀ ਗੈਸ ਗੁਜ਼ਰਦੀ ਹੈ। ਇਸ ਰਸਤੇ ਦੇ ਬੰਦ ਹੋਣ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਮਿਡਲ ਈਸਟ 'ਚ ਤਣਾਅ ਮਗਰੋਂ ਹੋਰਮੁਜ਼ ਨੂੰ ਇਰਾਨ ਨੇ ਬੰਦ ਕਰ ਦਿੱਤਾ, ਜਿਸ ਕਾਰਨ ਕਈ ਦੇਸ਼ਾਂ ਵਿੱਚ ਤੇਲ ਦੀ ਕਿੱਲਤ ਸ਼ੁਰੂ ਹੋ ਗਈ ਹੈ ਅਤੇ ਕੁਝ ਥਾਵਾਂ 'ਤੇ ਤੇਲ ਦੀ ਰਾਸ਼ਨਿੰਗ ਕਰਨੀ ਪੈ ਰਹੀ ਹੈ।

ਭਾਰਤੀ ਜਹਾਜ਼ਾਂ 'ਤੇ ਗੋਲ਼ੀਬਾਰੀ ਦੀ ਘਟਨਾ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਇਰਾਨੀ ਰਾਜਦੂਤ ਨੂੰ ਤਲਬ ਕਰਕੇ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਆਪਣੇ ਸਮੁੰਦਰੀ ਜਹਾਜ਼ਾਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਮਰੀਕਾ ਵੱਲੋਂ ਹੋਰਮੁਜ਼ ਦੀ ਨਾਕਾਬੰਦੀ ਕਾਰਨ ਇੱਥੇ ਖ਼ਤਰਾ ਦੁੱਗਣਾ ਹੋ ਗਿਆ ਹੈ, ਜਿਸ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀ ਕਿੱਲਤ ਹੋਰ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ- ਇਜਾਜ਼ਤ ਦੇ ਬਾਵਜੂਦ ਹੋਰਮੁਜ਼ 'ਚ ਭਾਰਤੀ ਜਹਾਜ਼ਾਂ 'ਤੇ ਫਾਇਰਿੰਗ ! ਕੈਪਟਨ ਦੀ ਆਡੀਓ ਹੋਈ ਵਾਇਰਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News