Hormuz 'ਚ ਵਪਾਰਕ ਜਹਾਜ਼ਾਂ 'ਤੇ ਗੋਲੀਬਾਰੀ, ਵਾਰਨਿੰਗ ਮਗਰੋਂ ਈਰਾਨ ਦੀ ਸਮੁੰਦਰੀ ਖੇਤਰ 'ਚ ਵੱਡੀ ਕਾਰਵਾਈ

Saturday, Apr 18, 2026 - 04:44 PM (IST)

Hormuz 'ਚ ਵਪਾਰਕ ਜਹਾਜ਼ਾਂ 'ਤੇ ਗੋਲੀਬਾਰੀ, ਵਾਰਨਿੰਗ ਮਗਰੋਂ ਈਰਾਨ ਦੀ ਸਮੁੰਦਰੀ ਖੇਤਰ 'ਚ ਵੱਡੀ ਕਾਰਵਾਈ

ਏਥਨਜ਼: ਸ਼ਨੀਵਾਰ ਨੂੰ ਹਰਮੁਜ਼ (Strait of Hormuz) ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ ਦੋ ਵਪਾਰਕ ਜਹਾਜ਼ਾਂ 'ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਸਮੁੰਦਰੀ ਸੁਰੱਖਿਆ ਅਤੇ ਸ਼ਿਪਿੰਗ ਸਰੋਤਾਂ ਅਨੁਸਾਰ, ਜਦੋਂ ਇਹ ਜਹਾਜ਼ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਪਾਰ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ। ਤਿੰਨ ਵੱਖ-ਵੱਖ ਮਾਰੀਟਾਈਮ ਸੁਰੱਖਿਆ ਸਰੋਤਾਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। 

ਇਹ ਘਟਨਾ ਖੇਤਰ 'ਚ ਵਧ ਰਹੀ ਦੁਸ਼ਮਣੀ ਤੇ ਸਮੁੰਦਰੀ ਅਸ਼ਾਂਤੀ ਨੂੰ ਦਰਸਾਉਂਦੀ ਹੈ, ਜਿਸ ਨਾਲ ਅੰਤਰਰਾਸ਼ਟਰੀ ਸ਼ਿਪਿੰਗ ਮਾਰਗਾਂ 'ਤੇ ਸੁਰੱਖਿਆ ਸਬੰਧੀ ਚਿੰਤਾਵਾਂ ਹੋਰ ਡੂੰਘੀਆਂ ਹੋ ਗਈਆਂ ਹਨ। ਫਿਲਹਾਲ ਇਸ ਗੋਲੀਬਾਰੀ ਵਿੱਚ ਹੋਏ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਬਾਰੇ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਜਾਰੀ ਨਾਕਾਬੰਦੀ ਦੇ ਜਵਾਬ ਵਿੱਚ ਈਰਾਨ ਨੇ ਰਣਨੀਤਕ ਤੌਰ 'ਤੇ ਬੇਹੱਦ ਮਹੱਤਵਪੂਰਨ 'ਸਟਰੇਟ ਆਫ ਹੋਰਮੁਜ਼' ਨੂੰ ਮੁੜ ਬੰਦ ਕਰਨ ਦਾ ਐਲਾਨ ਕਰ ਦਿੱਤਾ। ਈਰਾਨ ਦੀ ਸਰਕਾਰੀ ਮੀਡੀਆ ਨੇ ਇੱਕ ਵੀਡੀਓ ਜਾਰੀ ਕਰਕੇ ਦਿਖਾਇਆ ਹੈ ਕਿ ਕਿਸ ਤਰ੍ਹਾਂ ਹੋਰਮੁਜ਼ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਦਰਜਨਾਂ ਜਹਾਜ਼ਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ।

"ਦੁਸ਼ਮਣਾਂ ਨੂੰ ਲੰਘਣ ਦਾ ਕੋਈ ਅਧਿਕਾਰ ਨਹੀਂ"
ਈਰਾਨੀ ਮੀਡੀਆ ਵੱਲੋਂ ਜਾਰੀ ਵੀਡੀਓ ਵਿੱਚ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਕਿ "ਸੈਨਿਕ ਜਹਾਜ਼ਾਂ ਅਤੇ ਦੁਸ਼ਮਣਾਂ ਦੇ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂਮੱਧ ਤੋਂ ਗੁਜ਼ਰਨ ਦਾ ਕੋਈ ਅਧਿਕਾਰ ਨਹੀਂ ਹੈ"। ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਵੱਲੋਂ ਈਰਾਨੀ ਬੰਦਰਗਾਹਾਂ 'ਤੇ ਕੀਤੀ ਗਈ ਨਾਕਾਬੰਦੀ ਦੇ ਕਾਰਨ ਹੋਰਮੁਜ਼ ਹੁਣ ਆਪਣੀ "ਪਿਛਲੀ ਸਥਿਤੀ" ਵਿੱਚ ਪਰਤ ਆਇਆ ਹੈ, ਜਿਸਦਾ ਮਤਲਬ ਹੈ ਕਿ ਹੁਣ ਇਸ ਮਾਰਗ 'ਤੇ ਈਰਾਨੀ ਹਥਿਆਰਬੰਦ ਬਲਾਂ ਦਾ ਸਖ਼ਤ ਪ੍ਰਬੰਧਨ ਅਤੇ ਕੰਟਰੋਲ ਰਹੇਗਾ।

ਪ੍ਰਮਾਣੂ ਪ੍ਰੋਗਰਾਮ 'ਤੇ ਅੜਿਆ ਈਰਾਨ
ਤਣਾਅ ਦਾ ਇੱਕ ਵੱਡਾ ਕਾਰਨ ਪ੍ਰਮਾਣੂ ਪ੍ਰੋਗਰਾਮ ਵੀ ਹੈ। ਜਿੱਥੇ ਟਰੰਪ ਦਾ ਦਾਅਵਾ ਹੈ ਕਿ ਈਰਾਨ ਯੂਰੇਨੀਅਮ ਸੰਵਰਧਨ ਛੱਡਣ ਲਈ ਤਿਆਰ ਸੀ, ਉੱਥੇ ਹੀ ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਯੂਰੇਨੀਅਮ ਸੰਵਰਧਨ ਤੇਹਰਾਨ ਦੀ ਮਿੱਟੀ ਵਾਂਗ ਪਵਿੱਤਰ ਹੈ। ਈਰਾਨ ਮੁਤਾਬਕ ਇਸ ਨੂੰ ਨਾ ਤਾਂ ਛੱਡਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਦੂਜੇ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਵੇਲੇ ਖਾੜੀ ਖੇਤਰ ਵਿੱਚ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਕਿਸੇ ਵੀ ਵੇਲੇ ਵੱਡੇ ਟਕਰਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News