ਇਰਾਨ ਨੇ 2 ਹੋਰ ਜਹਾਜ਼ਾਂ ਨੂੰ ਬਣਾਇਆ ਨਿਸ਼ਾਨਾ ! ਹੋਰਮੁਜ਼ ਪਾਰ ਕਰਦੇ ਸਮੇਂ ਚਲਾ''ਤੀਆਂ ਗੋਲ਼ੀਆਂ

Wednesday, Apr 22, 2026 - 03:02 PM (IST)

ਇਰਾਨ ਨੇ 2 ਹੋਰ ਜਹਾਜ਼ਾਂ ਨੂੰ ਬਣਾਇਆ ਨਿਸ਼ਾਨਾ ! ਹੋਰਮੁਜ਼ ਪਾਰ ਕਰਦੇ ਸਮੇਂ ਚਲਾ''ਤੀਆਂ ਗੋਲ਼ੀਆਂ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਇਰਾਨ ਨਾਲ ਜੰਗਬੰਦੀ ਵਧਾਉਣ ਦਾ ਐਲਾਨ ਕੀਤਾ ਹੈ, ਉੱਥੇ ਹੀ ਬੁੱਧਵਾਰ ਸਵੇਰੇ ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਰਸਤੇ 'ਸਟ੍ਰੇਟ ਆਫ਼ ਹੋਰਮੁਜ਼' 'ਚ 2 ਕੰਟੇਨਰ ਜਹਾਜ਼ਾਂ 'ਤੇ ਗੋਲੀਬਾਰੀ ਕਰ ਦਿੱਤੀ ਹੈ। ਇਸ ਹਮਲੇ ਨੇ ਪਾਕਿਸਤਾਨ ਵਿੱਚ ਹੋਣ ਵਾਲੀ ਅਮਰੀਕਾ-ਇਰਾਨ ਸ਼ਾਂਤੀ ਗੱਲਬਾਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।

ਬ੍ਰਿਟਿਸ਼ ਮਿਲਟਰੀ ਦੀ ਏਜੰਸੀ (UKMTO) ਅਨੁਸਾਰ, ਬੁੱਧਵਾਰ ਸਵੇਰੇ 7:55 ਵਜੇ ਇਰਾਨੀ ਗਨਬੋਟ ਨੇ ਬਿਨਾਂ ਕਿਸੇ ਚਿਤਾਵਨੀ ਦੇ ਜਹਾਜ਼ਾਂ 'ਤੇ ਫਾਇਰਿੰਗ ਕੀਤੀ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ, ਪਰ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਇਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਹਾਜ਼ਾਂ ਨੇ ਇਰਾਨ ਦੀਆਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਉਨ੍ਹਾਂ ਨੂੰ ਇਹ ਕਾਰਵਾਈ ਕਰਨੀ ਪਈ। ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਸਟ੍ਰੇਟ ਆਫ਼ ਹਾਰਮੁਜ਼ 'ਤੇ ਇਰਾਨ ਦਾ ਕਾਨੂੰਨੀ ਕੰਟਰੋਲ ਲਾਗੂ ਕਰਨ ਲਈ ਕੀਤੀ ਗਈ ਹੈ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ 'ਚ ਜਾ ਵੱਜਾ ਜਹਾਜ਼ ! ਪੈ ਗਿਆ ਪਟਾਕਾ, ਕੈਲੀਫੋਰਨੀਆ ਦੇ ਸਟੋਰ ਪਾਰਕਿੰਗ 'ਚ ਹੋ ਗਿਆ ਕ੍ਰੈਸ਼

ਜ਼ਿਕਰਯੋਗ ਹੈ ਕਿ ਇਹ ਹਮਲਾ ਉਦੋਂ ਹੋਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗਬੰਦੀ ਨੂੰ ਅਣਮਿੱਥੇ ਸਮੇਂ ਲਈ ਵਧਾਉਣ ਦਾ ਸੰਕੇਤ ਦਿੱਤਾ ਸੀ ਤਾਂ ਜੋ ਇਰਾਨ ਨੂੰ ਗੱਲਬਾਤ ਲਈ ਤਿਆਰ ਹੋਣ ਦਾ ਸਮਾਂ ਮਿਲ ਸਕੇ। ਅਜਿਹੇ 'ਚ ਇਸ ਹਮਲੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਇਸਲਾਮਾਬਾਦ 'ਚ ਹੋਣ ਵਾਲੀ ਸ਼ਾਂਤੀ ਗੱਲਬਾਤ ਨੂੰ ਕਰਾਰਾ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ- 2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News