ਰੇਲ ਹਾਦਸਾ: ਕੇਂਦਰ ਨੇ ਕੀਤਾ ਮੁਆਵਜ਼ੇ ਦਾ ਐਲਾਨ, ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ 10-10 ਲੱਖ ਰੁਪਏ
Thursday, Jul 18, 2024 - 10:45 PM (IST)

ਨੈਸ਼ਨਲ ਡੈਸਕ- ਗੋਂਡਾ ਰੇਲ ਹਾਦਸੇ ਤੋਂ ਬਾਅਦ ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਦੇ ਇਲਾਜ ਲਈ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਉਥੇ ਹੀ ਗੋਂਡਾ ਰੇਲ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਦੱਸ ਦੇਈਏ ਕਿ ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਰੇਲ ਹਾਦਸੇ ਦਾ ਸ਼ਿਕਾਰ ਹੋ ਗਈ। ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਕਰੀਬ 20 ਕਿਲੋਮੀਟਰ ਅੱਗੇ ਰੇਲ ਦੀਆਂ 8 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ 'ਚ ਹੁਣ ਤਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 20 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਰੇਲਵੇ ਦੇ ਅਧਿਕਾਰੀ ਰਵਾਨਾ ਹੋਏ। ਇਸ ਦੇ ਨਾਲ ਹੀ ਐੱਨ.ਡੀ.ਆਰ. ਐੱਫ. ਦੀ ਟੀਮ ਵੀ ਮੌਕੇ 'ਤੇ ਪਹੁੰਚੀ। ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜਾਣਕਾਰੀ ਮੁਤਾਬਕ, ਰੇਲ ਹਾਦਸਾ ਹੋਣ ਤੋਂ ਬਾਅਦ ਸਥਾਨਕ ਲੋਕ ਤੁਰੰਤ ਮਦਦ ਲਈ ਦੌੜੇ ਅਤੇ ਪੀੜਤਾਂ ਨੂੰ ਬਚਾਇਆ। ਉਥੇ ਹੀ 15 ਐਂਬੂਲੈਂਸ ਵੀ ਮੌਕੇ 'ਤੇ ਪਹੁੰਚੀਆਂ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ 2 ਪੈਸੰਜਰ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 11 ਐਕਸਪ੍ਰੈਸ, ਮੇਲ ਅਤੇ ਸੁਪਰਫਾਸਟ ਰੇਲਾਂ ਦਾ ਰੂਟ ਬਦਲਿਆ ਗਿਆ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ
ਰੇਲਵੇ ਵੱਲੋਂ ਜਾਰੀ ਹੈਲਪਲਾਈਨ ਨੰਬਰ
ਵਪਾਰਕ ਕੰਟਰੋਲ: 9957555984
ਫੋਰਕਟਿੰਗ (FKG): 9957555966
ਮਾਰੀਆਨੀ (MXN): 6001882410
ਸਿਮਲਗੁੜੀ (SLGR): 8789543798
ਤਿਨਸੁਕੀਆ (NTSK): 9957555959
ਡਿਬਰੂਗੜ੍ਹ (DBRG): 9957555960
ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ
ਦੋ ਰੇਲਾਂ ਰੱਦ, 11 ਦਾ ਰੂਟ ਡਾਇਵਰਟ
ਚੰਡੀਗੜ੍ਹ-ਡਿਬਰੂਗੜ੍ਹ ਰੇਲ ਹਾਦਸੇ ਤੋਂ ਬਾਅਦ 11 ਰੇਲਾਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ ਅਤੇ ਦੋ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪੈਸੰਜਰ ਰੇਲ 05094 ਅਤੇ 05031 ਨੂੰ ਰੱਦ ਕਰ ਦਿੱਤਾ ਗਿਆ ਹੈ। ਜਦੋਂਕਿ ਐਕਸਪ੍ਰੈਸ ਅਤੇ ਮੇਲ ਰੇਲਾਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ। ਇਨ੍ਹਾਂ 'ਚ ਆਮਰਪਾਲੀ ਐਕਸਪ੍ਰੈਸ (15707), ਜੰਮੂਤਵੀ-ਅਮਰਨਾਥ ਐਕਸਪ੍ਰੈਸ (15653), ਗੋਰਖਧਾਮ ਸੁਪਰਫਾਸਟ ਐਕਸਪ੍ਰੈਸ (12555), ਵੈਸ਼ਾਲੀ ਸੁਪਰਫਾਸਟ (12553), ਬਿਹਾਰ ਸੰਪਰਕਕ੍ਰਾਂਤੀ ਐਕਸਪ੍ਰੈਸ (12565), ਸੱਪਤਕ੍ਰਾਂਤੀ ਸੁਪਰਫਾਸਟ ਐਕਸਪ੍ਰੈਸ (12557), ਸੱਤਿਆਗ੍ਰਹਿ ਐਕਸਪ੍ਰੈਸ (15273), ਅਵਧ ਐਕਸਪ੍ਰੈਸ (19038), ਕੁਸ਼ੀਨਗਰ ਸੁਪਰਫਾਸਟ ਐਕਸਪ੍ਰੈਸ (22537), ਬਾਘ ਐਕਸਪ੍ਰੈਸ (13019) ਅਤੇ ਸ਼ਹੀਦ ਐਕਸਪ੍ਰੈਸ (14673) ਹਨ।
ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ