ਮੁੰਬਈ ਹਵਾਈ ਅੱਡੇ ’ਤੇ 32 ਕਰੋੜ ਰੁਪਏ ਦਾ ਸੋਨਾ ਜ਼ਬਤ, 7 ਯਾਤਰੀ ਗ੍ਰਿਫ਼ਤਾਰ

11/13/2022 6:04:34 PM

ਮੁੰਬਈ- ਮੁੰਬਈ ਸਥਿਤ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਵੱਖ-ਵੱਖ ਮੁਹਿੰਮਾਂ ’ਚ 32 ਕਰੋੜ ਰੁਪਏ ਦੀ ਕੀਮਤ ਦਾ 61 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ, ਜੋ ਵਿਭਾਗ ਵਲੋਂ ਇਕ ਦਿਨ ’ਚ ਹਵਾਈ ਅੱਡੇ ’ਤੇ ਜ਼ਬਤ ਇਸ ਬਹੁ-ਕੀਮਤੀ ਧਾਤੂ ਦੀ ਸਭ ਤੋਂ ਵਧ ਮਾਤਰਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੋਨਾ ਜ਼ਬਤ ਕੀਤੇ ਜਾਣ ਨਾਲ ਹੀ ਘੱਟ ਤੋਂ ਘੱਟ 7 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਚ 2 ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁੰਬਈ ਹਵਾਈ ਅੱਡੇ ’ਤੇ ਕਸਟਮ ਵਿਭਾਗ ਵਲੋਂ ਇਕ ਦਿਨ ’ਚ ਜ਼ਬਤ ਸੋਨੇ ਦੀ ਇਹ ਸਭ ਤੋਂ ਵੱਡੀ ਮਾਤਰਾ ਹੈ।

ਇਹ ਵੀ ਪੜ੍ਹੋ- ਕਰਜ਼ ’ਚ ਡੁੱਬੇ ਬਜ਼ੁਰਗ ਦਾ ਦਰਦ ਸੁਣ ਜੱਜ ਹੋਏ ਭਾਵੁਕ, ਆਪਣੀ ਜੇਬ ’ਚੋਂ ਭਰਿਆ ਬੈਂਕ ਦਾ ਕਰਜ਼ਾ

ਅਧਿਕਾਰੀ ਨੇ ਕਿਹਾ ਕਿ ਪਹਿਲੀ ਮੁਹਿੰਮ ’ਚ ਤੰਜਾਨੀਆ ਤੋਂ ਪਰਤ ਰਹੇ 4 ਭਾਰਤੀਆਂ ਕੋਲ 1 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜਿਸ ਨੂੰ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬੈਲਟ ’ਚ ਲੁਕਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ 53 ਕਿਲੋਗ੍ਰਾਮ ਸੰਯੁਕਤ ਅਰਬ ਅਮੀਰਾਤ ਨਿਰਮਿਤ ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 28.17 ਕਰੋੜ ਰੁਪਏ ਹੈ। ਇਸ ਤਰ੍ਹਾਂ ਕਸਟਮ ਵਿਭਾਗ ਨੇ ਦੁਬਈ ਤੋਂ ਆਏ 3 ਯਾਤਰੀਆਂ ਕੋਲੋਂ 3.88 ਕਰੋੜ ਰੁਪਏ ਦਾ 8 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਤਿੰਨਾਂ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-  ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ


Tanu

Content Editor

Related News