ਹੈਦਰਾਬਾਦ ਏਅਰਪੋਰਟ ''ਤੇ ਇਕ ਵਿਅਕਤੀ ਤੋਂ ਲੱਖਾਂ ਰੁਪਏ ਦਾ ਸੋਨਾ ਜ਼ਬਤ
Sunday, Jun 19, 2022 - 09:49 PM (IST)

ਹੈਦਰਾਬਾਦ-ਸ਼ਨੀਵਾਰ ਨੂੰ ਹੈਦਰਾਬਾਦ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਤੋਂ 353 ਗ੍ਰਾਮ (ਜਿਸ ਦੀ ਕੀਮਤ 18.6 ਲੱਖ ਰੁਪਏ) ਸੋਨਾ ਜ਼ਬਤ ਕੀਤਾ। ਇਹ ਸੋਨਾ ਕਥਿਤ ਤੌਰ 'ਤੇ ਵਿਅਕਤੀ ਦੀ ਬੁਨੈਣ ਅਤੇ ਅੰਡਰਵੀਅਰ 'ਚ ਪੇਸਟ ਦੇ ਰੂਪ 'ਚ ਛੁਪਾਇਆ ਗਿਆ ਸੀ। ਹੈਦਰਾਬਾਦ ਕਸਟਮ ਅਧਿਕਾਰੀਆਂ ਨੇ ਪਿਛਲੇ ਤਿੰਨ ਦਿਨਾਂ 'ਚ 1 ਕਰੋੜ ਰੁਪਏ ਤੋਂ ਵੱਧ ਮੁੱਲ ਦਾ 2.5 ਕਿਲੋ ਸੋਨਾ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ : ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਜਰਮਨੀ 'ਚ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ