ਏਅਰਪੋਰਟ ਤੋਂ ਬਰਾਮਦ 68 ਲੱਖ ਦਾ ਸੋਨਾ, ਤਸਕਰੀ ਦਾ ਤਰੀਕਾ ਦੇਖ ਅਧਿਕਾਰੀ ਹੋਏ ਹੈਰਾਨ
Tuesday, Aug 27, 2024 - 11:34 AM (IST)
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਖਨਊ ਏਅਰਪੋਰਟ 'ਤੇ ਬੈਂਕਾਕ ਤੋਂ ਆ ਰਹੇ ਇਕ ਯਾਤਰੀ ਤੋਂ 68 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਯਾਤਰੀ ਜਿਸ ਤਰ੍ਹਾਂ ਸੋਨਾ ਲੈ ਕੇ ਆਇਆ, ਉਸ ਨੂੰ ਦੇਖ ਕੇ ਅਧਿਕਾਰੀ ਵੀ ਦੰਗ ਰਹਿ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਖਨਊ ਹਵਾਈ ਅੱਡੇ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਚੈਕਿੰਗ ਅਧਿਕਾਰੀਆਂ ਦੀ ਨਜ਼ਰ ਇਕ ਯਾਤਰੀ 'ਤੇ ਅਚਾਨਕ ਪੈ ਗਈ।
ਇਹ ਵੀ ਪੜ੍ਹੋ - ਹੁਣ ਮੋਬਾਈਲ ਰਾਹੀਂ ਕੱਟੀ ਜਾਵੇਗੀ ਬੱਸਾਂ ਦੀ ਟਿਕਟ, ਜਾਣੋ ਕਿਵੇਂ ਮਿਲੇਗੀ ਇਹ ਸਹੂਲਤ
ਇਸ ਦੌਰਾਨ ਯਾਤਰੀ ਥੋੜ੍ਹਾ ਘਬਰਾਇਆ ਹੋਇਆ ਲੱਗ ਰਿਹਾ ਸੀ। ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਪੁੱਛ-ਪੜਤਾਲ ਦੌਰਾਨ ਉਹ ਝਿਜਕ ਰਿਹਾ ਸੀ ਅਤੇ ਜਦੋਂ ਅਧਿਕਾਰੀਆਂ ਨੂੰ ਮਾਮਲਾ ਭਖਦਾ ਮਹਿਸੂਸ ਹੋਇਆ ਤਾਂ ਉਨ੍ਹਾਂ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਯਾਤਰੀ ਦੀ ਜੀਨਸ ਬੈਲਟ 'ਚੋਂ 68 ਲੱਖ ਰੁਪਏ ਦਾ ਸੋਨਾ ਮਿਲਿਆ। ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਅਤੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼
ਦੱਸ ਦੇਈਏ ਕਿ ਹਵਾਈ ਅੱਡੇ ਨਾਲ ਜੁੜੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਯਾਤਰੀ ਫਲਾਈਟ ਨੰਬਰ FD146 ਰਾਹੀਂ ਬੈਂਕਾਕ ਤੋਂ ਲਖਨਊ ਪਹੁੰਚਿਆ ਸੀ। ਉਸਨੇ ਆਪਣੀ ਜੀਨਸ ਦੀ ਬੈਲਟ ਵਿੱਚ ਨੀਲੇ ਰੰਗ ਦੇ ਕੱਪੜੇ ਵਿੱਚ ਪੇਸਟ ਦੇ ਰੂਪ ਵਿੱਚ ਸੋਨਾ ਛੁਪਾ ਕੇ ਰੱਖਿਆ ਹੋਇਆ ਸੀ। ਚੈਕਿੰਗ ਦੌਰਾਨ ਯਾਤਰੀ ਦੀ ਜੀਨਸ ਦੀ ਬੈਲਟ 'ਚੋਂ ਕਰੀਬ 931 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ 68,42,850 ਰੁਪਏ ਦੱਸੀ ਜਾਂਦੀ ਹੈ। ਅਧਿਕਾਰੀ ਯਾਤਰੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੇ ਹਨ ਕਿ ਉਸ ਨੇ ਸੋਨਾ ਕਿਵੇਂ ਅਤੇ ਕਿੱਥੋਂ ਲਿਆ? ਨਾਲੇ ਉਸ ਨਾਲ ਕੌਣ-ਕੌਣ ਸ਼ਾਮਲ ਹੈ?
ਇਹ ਵੀ ਪੜ੍ਹੋ - ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8