ਬੰਗਾਲ ''ਚ ਬੱਸ ''ਚੋਂ 4.5 ਕਰੋੜ ਰੁਪਏ ਦੇ ਸੋਨੇ ਦੇ ਬਿਸਕੁੱਟ ਜ਼ਬਤ, 2 ਗ੍ਰਿਫ਼ਤਾਰ
Tuesday, May 09, 2023 - 05:16 PM (IST)

ਪੱਛਮੀ ਬੰਗਾਲ- ਅਗਰਤਲਾ ਤੋਂ ਬੰਗਲਾਦੇਸ਼ ਦੇ ਰਸਤਿਓਂ ਆ ਰਹੀ ਇਕ ਕੌਮਾਂਤਰੀ ਬੱਸ 'ਚੋਂ ਸਾਢੇ 4 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਬਿਸਕੁੱਟ ਜ਼ਬਤ ਕੀਤੇ ਗਏ ਹਨ। ਸਰਹੱਦ ਸੁਰੱਖਿਆ ਫੋਰਸ (BSF) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਸੋਮਵਾਰ ਨੂੰ ਭਾਰਤ ਅਤੇ ਬੰਗਲਾਦੇਸ਼ ਸਰਹੱਦ 'ਤੇ ਸਥਿਤ ਪੈਟ੍ਰਾਪੋਲ 'ਚ ਵਾਹਨ ਜਾਂਚ ਮੁਹਿੰਮ ਦੌਰਾਨ ਸੋਨੇ ਦੀ ਜ਼ਬਤੀ ਕੀਤੀ ਗਈ। ਬੱਸ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਗਲਵਾਰ ਨੂੰ ਤੈਅ ਦੌਰੇ ਤੋਂ ਪਹਿਲਾਂ ਸੂਬੇ 'ਚ ਕੌਮਾਂਤਰੀ ਸਰਹੱਦ 'ਤੇ ਵਾਹਨ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।