ਦੁਬਈ ਤੋਂ ਜੈਪੁਰ ਪਹੁੰਚੇ ਜਹਾਜ਼ ''ਚ ਸੋਨੇ ਦੇ ਬਿਸਕੁਟ ਬਰਾਮਦ, ਇਕ ਗ੍ਰਿਫ਼ਤਾਰ

02/24/2022 3:39:02 PM

ਜੈਪੁਰ (ਭਾਸ਼ਾ)- ਦੁਬਈ ਤੋਂ ਵੀਰਵਾਰ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ ਇਕ ਜਹਾਜ਼ 'ਚੋਂ 30 ਲੱਖ ਰੁਪਏ ਮੁੱਲ ਦੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ। ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ,''ਆਮ ਜਾਂਚ ਦੌਰਾਨ ਇਕ ਸੀਟ ਦੇ ਕੁਸ਼ਨ ਹੇਠੋਂ ਸੋਨੇ ਦੇ 5 ਬਿਸਕੁਟ ਮਿਲੇ। ਇਨ੍ਹਾਂ ਦਾ ਕੁੱਲ ਭਾਰ 583.20 ਗ੍ਰਾਮ ਅਤੇ ਕੀਮਤ 30 ਲੱਖ ਰੁਪਏ ਦੇ ਕਰੀਬ ਹੈ।''

ਅਧਿਕਾਰੀ ਅਨੁਸਾਰ, ਸੋਨਾ ਕਸਟਮ ਐਕਟ 1962 ਦੇ ਅਧੀਨ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਬਤੀ ਤੋਂ ਬਾਅਦ ਆਗਮਨ ਹਾਲ 'ਚ ਬੈਠੇ ਯਾਤਰੀਆਂ ਦੇ ਬੋਰਡਿੰਗ ਪਾਸ ਦੀ ਜਾਂਚ ਕਰ ਕੇ ਸੰਬੰਧਤ ਸੀਟ 'ਤੇ ਸਫ਼ਰ ਕਰਨ ਵਾਲੇ ਵਿਅਕਤੀ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਹਿਰਾਸਤ 'ਚ ਲਿਆ ਗਿਆ। ਅਧਿਕਾਰੀ ਅਨੁਸਾਰ,''ਪੁੱਛ-ਗਿੱਛ 'ਚ ਯਾਤਰੀ ਨੇ ਦੁਬਈ ਤੋਂ ਜੈਪੁਰ ਦਰਮਿਆਨ ਦੇ ਹਵਾਈ ਟਿਕਟ ਦੇ ਬਦਲੇ ਇਸ ਸੋਨੇ ਦੀ ਤਸਕਰੀ ਕਰਨ ਦੀ ਗੱਲ ਸਵੀਕਾਰ ਕੀਤੀ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।''


DIsha

Content Editor

Related News