ਨੀਂਹ ਦੀ ਖੋਦਾਈ ਦੌਰਾਨ ਮਿਲੇ ਸੋਨੇ-ਚਾਂਦੀ ਦੇ ਗਹਿਣੇ

09/05/2019 5:09:35 PM

ਹਰਦੋਈ (ਵਾਰਤਾ)— ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਦੇ ਸਾਂਡੀ ਕਸਬੇ 'ਚ ਨੀਂਹ ਦੀ ਖੋਦਾਈ ਦੌਰਾਨ ਪੀਤਲ ਦੇ ਘੜੇ 'ਚੋਂ 25 ਲੱਖ ਤੋਂ ਵਧ ਦੀ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਮਿਲੇ ਹਨ। ਪੁਲਸ ਸੁਪਰਡੈਂਟ ਆਲੋਕ ਪ੍ਰਿਅਦਰਸ਼ੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੋਤਵਾਲੀ ਦੇ ਸਾਂਡੀ ਕਸਬੇ ਦੇ ਖਿੜਕੀਆਂ ਮੁਹੱਲੇ ਵਿਚ ਮਕਾਨ ਦੀ ਨੀਂਹ ਦੀ ਖੋਦਾਈ ਦਾ ਕੰਮ ਚਲ ਰਿਹਾ ਸੀ। ਖੋਦਾਈ ਦੇ ਸਮੇਂ ਮਜ਼ਦੂਰਾਂ ਨੂੰ ਜ਼ਮੀਨ ਵਿਚ ਦੱਬਿਆ ਪੀਤਲ ਦਾ ਘੜਾ ਮਿਲਿਆ। ਘੜੇ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਭਰੇ ਸਨ। ਉਨ੍ਹਾਂ ਨੇ ਦੱਸਿਆ ਕਿ ਨੀਂਹ ਦੀ ਖੋਦਾਈ ਕਰ ਰਹੇ ਲੋਕਾਂ ਨੇ ਘੜੇ ਵਿਚ ਮਿਲੇ ਗਹਿਣੇ ਆਪਸ ਵਿਚ ਵੰਡਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਦੀ ਸਵੈਟ ਟੀਮ ਨੂੰ ਦੇ ਦਿੱਤੀ।
ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜ਼ਮੀਨ 'ਚੋਂ ਨਿਕਲੇ ਖਜ਼ਾਨੇ ਨੂੰ ਜ਼ਬਤ ਕਰ ਲਿਆ। ਪੁਲਸ ਸੁਪਰਡੈਂਟ ਮੁਤਾਬਕ ਜ਼ਮੀਨ 'ਚੋਂ ਨਿਕਲੇ ਪੀਤਲ ਦੇ ਘੜੇ ਵਿਚ ਸਾਢੇ 600 ਗ੍ਰਾਮ ਸੋਨੇ ਦੇ ਗਹਿਣੇ, ਸਾਢੇ 4 ਕਿਲੋ ਚਾਂਦੀ ਦੇ ਗਹਿਣੇ ਅਤੇ ਪੀਤਲ ਦਾ ਕਟੋਰਾ ਬਰਾਮਦ ਹੋਇਆ ਹੈ, ਜਿਸ ਦੀ ਕੀਮਤ 25 ਲੱਖ ਰੁਪਏ ਤੋਂ ਵਧ ਦੱਸੀ ਗਈ ਹੈ।


Tanu

Content Editor

Related News