‘ਗੋਗਰਾ ਤੇ ਹਾਟਸਪਰਿੰਗ ਤੋਂ ਵੀ ਆਪਣੇ ਫ਼ੌਜੀ ਪਿੱਛੇ ਹਟਾਉਣ ਲਈ ਤਿਆਰ ਹੋਏ ਭਾਰਤ ਤੇ ਚੀਨ’

02/22/2021 10:48:24 AM

ਨਵੀਂ ਦਿੱਲੀ– ਪੂਰਬੀ ਲੱਦਾਖ ਤੋਂ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਹੋਰ ਵਿਸਥਾਰ ਦੇਣ ਲਈ 10ਵੇਂ ਦੌਰ ਦੀ ਫ਼ੌਜੀ ਗੱਲਬਾਤ ਦੌਰਾਨ ਭਾਰਤ ਅਤੇ ਚੀਨ ਨੇ ਵਿਆਪਕ ਚਰਚਾ ਕੀਤੀ। ਗੱਲਬਾਤ ਲਗਭਗ 16 ਘੰਟੇ ਚੱਲੀ। ਗੱਲਬਾਤ ਵਿਚ ਪੂਰਬੀ ਲੱਦਾਖ ਦੇ ਹਾਟਸਪਰਿੰਗ, ਗੋਗਰਾ, ਦੇਪਸਾਂਗ ਅਤੇ ਡੇਮਚੌਕ ਵਰਗੇ ਇਲਾਕਿਆਂ ਤੋਂ ਵੀ ਫ਼ੌਜੀ ਵਾਪਸ ਬੁਲਾਉਣ ਦੇ ਮੁੱਦੇ ’ਤੇ ਚਰਚਾ ਹੋਈ। ਸੂਤਰਾਂ ਅਨੁਸਾਰ ਗੋਗਰਾ ਪਹਾੜੀਆਂ ਅਤੇ ਹਾਟਸਪਰਿੰਗ ’ਤੇ ਦੋਹਾਂ ਦੇਸ਼ਾਂ ਵਿਚ ਆਪਣੇ ਫ਼ੌਜੀ ਪਿੱਛੇ ਹਟਾਉਣ ’ਤੇ ਸਹਿਮਤੀ ਬਣ ਗਈ ਹੈ। ਜਿਥੋਂ ਤੱਕ ਦੇਪਸਾਂਗ ਅਤੇ ਡੇਮਚੌਕ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਲੈ ਕੇ ਹਾਲੇ ਵੀ ਕੁਝ ਮੁੱਦਿਆਂ ’ਤੇ ਸਹਿਮਤੀ ਬਣਨੀ ਬਾਕੀ ਹੈ।

ਇਹ ਵੀ ਪੜ੍ਹੋ : ਸ਼੍ਰੀਨਗਰ 'ਚ 72 ਘੰਟੇ ਦੇ ਅੰਦਰ ਦੂਜਾ ਹਮਲਾ, ਅੱਤਵਾਦੀਆਂ ਨੇ ਪੁਲਸ ਨੂੰ ਬਣਾਇਆ ਨਿਸ਼ਾਨਾ, ਦੋ ਜਵਾਨ ਸ਼ਹੀਦ

ਸਵੇਰੇ 10 ਵਜੇ ਸ਼ੁਰੂ ਹੋਈ ਗੱਲਬਾਤ ਤੜਕੇ 2 ਵਜੇ ਹੋਈ ਖ਼ਤਮ
ਸੂਤਰਾਂ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਚੀਨ ਵੱਲ ਮੋਲਡੋ ਸਰਹੱਦੀ ਬਿੰਦੂ ’ਤੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਸ਼ਨੀਵਾਰ ਸਵੇਰੇ ਲਗਭਗ 10 ਵਜੇ ਸ਼ੁਰੂ ਹੋਈ ਅਤੇ ਐਤਵਾਰ ਤੜਕੇ 2 ਵਜੇ ਖ਼ਤਮ ਹੋਈ। ਸੂਤਰਾਂ ਨੇ ਕਿਹਾ ਕਿ ਗੱਲਬਾਤ ਦੌਰਾਨ ਪੂਰਬੀ ਲੱਦਾਖ ਦੇ ਹਾਟਸਪਰਿੰਗ, ਗੋਗਰਾ ਅਤੇ ਦੇਪਸਾਂਗ ਵਰਗੇ ਅੜਿੱਕੇ ਵਾਲੇ ਬਿੰਦੂਆਂ ਤੋਂ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਗੱਲਬਾਤ ਦੋਹਾਂ ਫੌਜਾਂ ਦੇ ਪੈਂਗੋਗ ਤਸੋ ਝੀਲ ਦੇ ਉੱਤਰੀ ਅਤੇ ਦੱਖਣੀ ਕੰਢੇ ਦੇ ਉਚਾਈ ਵਾਲੇ ਇਲਾਕਿਆਂ ਤੋਂ ਫ਼ੌਜੀਆਂ ਅਤੇ ਹਥਿਆਰਾਂ ਦੀ ਵਾਪਸੀ ਦੇ ਪੂਰਾ ਹੋਣ ਦੇ 2 ਦਿਨ ਬਾਅਦ ਹੋਈ।

ਇਹ ਵੀ ਪੜ੍ਹੋ : ਲੱਦਾਖ ਵਿਵਾਦ: ਫੌਜੀ ਵਾਪਸੀ ਤੋਂ ਬਾਅਦ ਭਾਰਤ-ਚੀਨ ਵਿਚਾਲੇ ਇੱਕ ਹੋਰ ਗੱਲਬਾਤ

ਨੋਟ : ਭਾਰਤ ਅਤੇ ਚੀਨ ਵਿਚਾਲੇ ਬਣੀ ਇਸ ਸਹਿਮਤੀ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News