ਕਤਰ ''ਚ ਮੌਜੂਦ ਗੋਆ ਦੇ ਲੋਕਾਂ ਨੇ ਭਾਰਤ ਤੋਂ ਨਹੀਂ ਮੰਗੀ ਕੋਈ ਮਦਦ : ਕਮਿਸ਼ਨ
Saturday, Jun 10, 2017 - 12:01 AM (IST)

ਪਣਜੀ — ਕਤਰ 'ਚ ਜਾਰੀ ਸੰਕਟ ਵਿਚਾਲੇ ਗੋਆ ਐੱਨ. ਆਰ. ਆਈ. ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਉਥੇ ਕੰਮ ਕਰ ਰਹੇ ਰਾਜ ਦੇ ਕਰੀਬ 12,000 ਲੋਕਾਂ 'ਚੋਂ ਕਿਸੇ ਨੇ ਸੰਕਟ ਭਰਿਆ ਸੰਦੇਸ਼ ਨਹੀਂ ਦਿੱਤਾ ਹੈ ਅਤੇ ਨਾ ਹੀ ਭਾਰਤ ਤੋਂ ਕੋਈ ਮਦਦ ਮੰਗੀ ਹੈ। ਗੋਆ ਐੱਨ. ਆਰ. ਆਈ. ਕਮਿਸ਼ਨ 'ਚ ਓ. ਐੱਸ. ਡੀ. ਓਲਹਾਸ ਕਾਮਤ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਮੌਜੂਦਾ ਹਾਲਾਤਾਂ ਦਾ ਉਥੇ ਰਹਿਣ ਵਾਲੇ ਗੋਆ ਵਾਸੀਆਂ 'ਤੇ ਕੋਈ ਪ੍ਰਭਾਵ ਨਹੀਂ ਹੋਇਆ ਹੈ। ਘੱਟ ਤੋਂ ਘੱਟ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।'' ਉਨ੍ਹਾਂ ਨੇ ਕਿਹਾ ਕਿ ਕਤਰ ਸੁਪਰ-ਮਾਰਕਿਟ 'ਚ ਭੀੜ ਅਤੇ ਸਮਾਨ ਦੀ ਕਮੀ ਦੀ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਲੋਕ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਜਮ੍ਹਾ ਕਰ ਰਹੇ ਹਨ। ਕਾਮਤ ਨੇ ਕਿਹਾ, ''ਪਰ ਉਥੇ ਰਹਿਣ ਵਾਲੇ ਗੋਆ ਵਾਸੀਆਂ ਵੱਲੋਂ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।