ਗੁਰੂਗ੍ਰਾਮ ਗਲੋਬਲ ਸਿਟੀ ''ਚ ਦਿੱਸੇਗੀ ਮਿੰਨੀ ਬਾਲੀਵੁੱਡ ਦੀ ਝਲਕ : ਮਨੋਹਰ ਖੱਟੜ

Sunday, Aug 20, 2023 - 04:16 PM (IST)

ਗੁਰੂਗ੍ਰਾਮ ਗਲੋਬਲ ਸਿਟੀ ''ਚ ਦਿੱਸੇਗੀ ਮਿੰਨੀ ਬਾਲੀਵੁੱਡ ਦੀ ਝਲਕ : ਮਨੋਹਰ ਖੱਟੜ

ਗੁਰੂਗ੍ਰਾਮ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਗਲੋਬਲ ਸਿਟੀ ਗੁਰੂਗ੍ਰਾਮ 'ਚ ਅੰਤਰਰਾਸ਼ਟਰੀ ਪੱਧਰ ਦਾ ਕਲਾ ਪ੍ਰਦਰਸ਼ਨੀ ਦਾ ਮੰਚ ਬਣਾਇਆ ਗਿਆ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ, ਜਦੋਂ ਇੱਥੇ ਮਿੰਨੀ ਬਾਲੀਵੁੱਡ ਦੀ ਝਲਕ ਦੇਖਣ ਨੂੰ ਮਿਲੇਗੀ। ਸ਼੍ਰੀ ਖੱਟੜ ਨੇ ਵਿਸ਼ਵ ਫੋਟੋਗ੍ਰਾਫ਼ੀ ਦਿਵਸ 'ਤੇ ਇੱਥੇ ਸਥਿਤ 'ਮਿਊਜ਼ਿਓ ਕੈਮਰਾ' ਮਿਊਜ਼ੀਅਮ ਦਾ ਦੌਰਾ ਕਰਨ 'ਤੇ ਕਿਹਾ ਕਿ ਲਗਭਗ 9 ਸਾਲਾਂ ਤੋਂ ਪ੍ਰਦੇਸ਼ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ ਪ੍ਰਦੇਸ਼ ਦੀ ਨਵੀਂ ਫ਼ਿਲਮ ਨੀਤੀ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ : DRDO ਦਾ ਡਰੋਨ ਹੋਇਆ ਹਾਦਸੇ ਦਾ ਸ਼ਿਕਾਰ, ਟ੍ਰਾਇਲ ਦੌਰਾਨ ਖੇਤਾਂ 'ਚ ਡਿੱਗਿਆ

ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਟੀ ਨੇ ਨਿੱਜੀ ਜਨਤਕ ਹਿੱਸੇਦਾਰੀ 'ਚ ਸਮਝੌਤਾ ਕਰ ਕੇ ਇਸ ਭਰੋਸੇਯੋਗ ਮਿਊਜ਼ੀਅਮ ਦੀ ਸਥਾਪਨਾ ਕਰਵਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੇ 'ਮਨ ਕੀ ਬਾਤ' ਪ੍ਰੋਗਰਾਮ ਨਚ ਮਿਊਜ਼ੀਅਮ ਦੀ ਸਥਾਪਨਾ ਦੀ ਸ਼ਲਾਘਾ ਕਰ ਚੁੱਕੇ ਹਨ, ਜਿੱਥੇ ਨਾ ਸਿਰਫ਼ ਫੋਟੋਗ੍ਰਾਫ਼ੀ ਸਗੋਂ ਦੇਸ਼ ਦੇ ਰਾਜਨੀਤਕ, ਸੰਸਕ੍ਰਿਤਕ ਅਤੇ ਸਮਾਜਿਕ ਇਤਿਹਾਸ ਦੀ ਜਾਣਕਾਰੀ ਵੀ ਦੇਖਣ ਨੂੰ ਮਿਲਦੀ ਹੈ। ਫੋਟੋਗ੍ਰਾਫ਼ੀ 'ਚ ਰੁਚੀ ਰੱਖਣ ਵਾਲੇ ਦੇਸ਼ ਦੁਨੀਆ ਦੇ ਫੋਟੋ ਪ੍ਰੇਮੀ ਤਾਂ ਇੱਥੇ ਆਉਣਗੇ ਹੀ ਸਗੋਂ ਬਾਲੀਵੁੱਡ ਤੋਂ ਵੀ ਫਿਲਮ ਨਿਰਮਾਤਾ ਅਤੇ ਕਲਾਕਾਰ ਵੀ ਇੱਥੇ ਆਉਣਗੇ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫ਼ੀ ਦੀ ਖੋਜ ਫਰਾਂਸ ਦੇ ਜੋਸੇਫ ਨਿਸਫੋਰੋ ਨੈਪਸ ਨੇ 18ਵੀਂ ਸ਼ਤਾਬਦੀ 'ਚ ਕੀਤਾ ਸੀ, ਜੋ 21ਵੀਂ ਸ਼ਤਾਬਦੀ ਤੱਕ ਪਹੁੰਚਦੇ ਇਹ ਇਕ ਵਿਗਿਆਨ ਦਾ ਰੂਪ ਲੈ ਚੁੱਕੀ ਹੈ। ਇਸ ਮੌਕੇ ਮਿਊਜਿਓ ਕੈਮਰਾ ਦੇ ਸੰਸਥਾਪਕ ਅਤੇ ਡਾਇਰੈਕਟਰ ਆਦਿਤਿਆ ਆਰੀਆ ਨੇ ਮੁੱਖ ਮੰਤਰੀ ਮਿਊਜ਼ੀਅਮ ਪਹੁੰਚਣ ਅਤੇ ਮਿਊਜ਼ੀਅਮ ਦੀ ਸਥਾਪਨਾ 'ਚ ਸਹਿਯੋਗ ਕਰਨ ਲਈ ਹਰਿਆਣਾ ਸਰਕਾਰ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਕੀਤਾ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News