'ਡਾਂਸਿੰਗ ਵੀਡੀਓ ਅਪਲੋਡ ਨਾ ਕਰਨ ਲੜਕੀਆਂ, ਨਹੀਂ ਤਾਂ ਪੈਰ ਤੋੜ ਦਿਆਂਗੇ'

Tuesday, Jul 28, 2020 - 09:18 PM (IST)

'ਡਾਂਸਿੰਗ ਵੀਡੀਓ ਅਪਲੋਡ ਨਾ ਕਰਨ ਲੜਕੀਆਂ, ਨਹੀਂ ਤਾਂ ਪੈਰ ਤੋੜ ਦਿਆਂਗੇ'

ਸ਼੍ਰੀਨਗਰ - ਜੰਮੂ ਖੇਤਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਲੜਕੀਆਂ ਨੂੰ ਲੈ ਕੇ ਹੁਣ ਨਵਾਂ ਫਰਮਾਨ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਆਪਣੇ ਡਾਂਸਿੰਗ ਵੀਡੀਓ ਅਪਲੋਡ ਨਾ ਕਰਨ। ਜੇਕਰ ਉਹ ਅਜਿਹਾ ਕਰਦੀਆਂ ਹਨ ਤਾਂ ਉਨ੍ਹਾਂ ਦੇ ਪੈਰ ਤੋੜ ਦਿੱਤੇ ਜਾਣਗੇ।

ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਵਲੋਂ ਇਹ ਪੋਸਟਰ ਲਗਾਏ ਗਏ ਹਨ। ਪੋਸਟਰ 'ਚ ਹਿਜ਼ਬੁਲ ਨੇ ਲੜਕੀਆਂ ਨੂੰ ਧਮਕੀ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਆਪਣੇ ਡਾਂਸਿੰਗ ਵੀਡੀਓ ਨੂੰ ਅਪਲੋਡ ਕਰਨ ਤੋਂ ਤੱਤਕਾਲ ਪ੍ਰਭਾਵ ਨਾਲ ਮਨਾ ਕੀਤਾ ਹੈ।

ਹਿਜ਼ਬੁਲ ਮੁਜਾਹਿਦੀਨ ਵਲੋਂ ਘਰਾਂ ਦੇ ਬਾਹਰ ਲਗਆਏ ਗਏ ਪੋਸਟਰ 'ਚ ਕਿਹਾ ਗਿਆ ਹੈ, ਉਨ੍ਹਾਂ ਲੜਕੀਆਂ ਲਈ ਚਿਤਾਵਨੀ ਜੋ ਸੋਸ਼ਲ ਮੀਡੀਆ 'ਤੇ ਆਪਣੇ ਡਾਂਸਿੰਗ ਵੀਡੀਓ ਅਪਲੋਡ ਕਰਦੀਆਂ ਹਨ, ਉਹ ਅਜਿਹਾ ਕਰਨਾ ਬੰਦ ਕਰ ਦੇਣ ਨਹੀਂ ਤਾਂ ਪੈਰ ਤੁੜਵਾਉਣ ਲਈ ਤਿਆਰ ਰਹਿਣ।


author

Inder Prajapati

Content Editor

Related News