ਪ੍ਰੇਮੀ ਨਾਲ ਘੁੰਮ ਰਹੀ ਸੀ ਲੜਕੀ, ਪਰਿਵਾਰ ਵਾਲਿਆਂ ਨੇ ਦੋਵਾਂ ਦੀ ਵਿਚਾਲੇ ਸੜਕ ਕਰ ''ਤੀ ''ਸਰਵਿਸ''

Monday, Sep 09, 2024 - 09:09 PM (IST)

ਪ੍ਰੇਮੀ ਨਾਲ ਘੁੰਮ ਰਹੀ ਸੀ ਲੜਕੀ, ਪਰਿਵਾਰ ਵਾਲਿਆਂ ਨੇ ਦੋਵਾਂ ਦੀ ਵਿਚਾਲੇ ਸੜਕ ਕਰ ''ਤੀ ''ਸਰਵਿਸ''

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੇ ਧਾਮਪੁਰ ਥਾਣਾ ਖੇਤਰ 'ਚ ਸਥਿਤ ਪੰਜਾਬੀ ਕਾਲੋਨੀ 'ਚ ਹਾਲ ਹੀ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਲੜਕੀ ਸਾਕਸ਼ੀ ਆਪਣੇ ਬੁਆਏਫਰੈਂਡ ਉਜੈਫ ਨਾਲ ਸੜਕ 'ਤੇ ਘੁੰਮ ਰਹੀ ਸੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਫੜ ਲਿਆ ਅਤੇ ਸੜਕ 'ਤੇ ਹੀ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਹ ਘਟਨਾ ਉਦੋਂ ਵਾਪਰੀ ਜਦੋਂ ਸਾਕਸ਼ੀ ਅਤੇ ਉਜੈਫ ਸੜਕ ਕਿਨਾਰੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਲੜਕੀ ਦੇ ਭਰਾ ਅਤੇ ਮਾਂ ਨੇ ਉਨ੍ਹਾਂ ਨੂੰ ਦੇਖਿਆ ਅਤੇ ਤੁਰੰਤ ਉਨ੍ਹਾਂ ਦਾ ਪਿੱਛਾ ਕੀਤਾ। ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਸੜਕ 'ਤੇ ਫੜ ਲਿਆ ਅਤੇ ਚੱਪਲਾਂ, ਲੱਤਾਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਰਾਹਗੀਰਾਂ ਦੀ ਵੱਡੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੇ ਕੁੱਟਮਾਰ ਦੀ ਵੀਡੀਓ ਬਣਾ ਲਈ।

ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਾਕਸ਼ੀ ਦਾ ਪਰਿਵਾਰ ਬੇਹੱਦ ਗੁੱਸੇ 'ਚ ਹੈ ਅਤੇ ਉਨ੍ਹਾਂ ਦੋਹਾਂ ਨੂੰ ਜਨਤਕ ਤੌਰ 'ਤੇ ਕੁੱਟਿਆ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਕਸ਼ੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਰਿਵਾਰ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।

ਇਸ ਘਟਨਾ ਤੋਂ ਬਾਅਦ ਇਕ ਰਾਹਗੀਰ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਕਾਰਨ ਸਾਰੀ ਘਟਨਾ ਜਨਤਕ ਹੋ ਗਈ। ਸਾਕਸ਼ੀ ਅਤੇ ਉਜੈਫ ਦੀ ਕੁੱਟਮਾਰ ਦੀ ਇਹ ਘਟਨਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।


author

Baljit Singh

Content Editor

Related News