ਇੰਸਟਾਗ੍ਰਾਮ ’ਤੇ ਲਾਈਵ ਹੋ ਖ਼ੁਦਕੁਸ਼ੀ ਕਰਨ ਲੱਗੀ ਸੀ ਕੁੜੀ, ਐਨ ਮੌਕੇ 'ਤੇ ਪਹੁੰਚੀ ਪੁਲਸ
Saturday, Dec 18, 2021 - 12:43 PM (IST)
ਨਵੀਂ ਦਿੱਲੀ- ਦਿੱਲੀ ’ਚ 25 ਸਾਲਾ ਇਕ ਕੁੜੀ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਿਰਫ਼ 8 ਮਿੰਟਾਂ ਅੰਦਰ ਉਸ ਨੂੰ ਬਚਾ ਲਿਆ। ਕੁੜੀ ਉੱਤਰੀ ਦਿੱਲੀ ’ਚ ਆਪਣੇ ਪਤੀ ਨਾਲ ਰਹਿੰਦੀ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ ਅਤੇ ਸੈਨੇਟਾਈਜ਼ਰ ਪੀ ਲਿਆ ਸੀ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਦੌਰਾਨ ਬੰਬ ਦੀ ਤਰ੍ਹਾਂ ਫਟਿਆ ਮੋਬਾਇਲ, ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ
ਉੱਤਰੀ ਦਿੱਲੀ ਦੇ ਡੀ.ਸੀ.ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਰਾਤ 9.55 ਵਜੇ ਸਾਈਬਰ ਸੈੱਲ ਤੋਂ ਜਾਣਕਾਰੀ ਮਿਲੀ ਸੀ, ਜਦੋਂ ਸੋਸ਼ਲ ਮੀਡੀਆ ’ਤੇ ਇਸ ਦਾ ਇਕ ਵੀਡੀਓ ਅਪਲੋਡ ਕੀਤਾ ਗਿਆ। ਸਾਈਬਰ ਸੈੱਲ ਨੇ ਪੁਲਸ ਟੀਮ ਨੂੰ ਉਸ ਇਲਾਕਾ ਵੀ ਦੱਸਿਆ ਸੀ, ਜਿੱਥੋਂ ਇਹ ਵੀਡੀਓ ਇੰਸਟਾਗ੍ਰਾਮ ’ਤੇ ਪਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਸੰਬੰਧਤ ਥਾਣੇ ਦੇ ਐੱਸ.ਐੱਚ.ਓ. ਨਾਲ ਤੁਰੰਤ ਸੰਪਰਕ ਕੀਤਾ। ਐੱਸ.ਐੱਚ.ਓ. ਦੀ ਅਗਵਾਈ ’ਚ ਉਸ ਖੇਤਰ ’ਚ ਟੀਮ ਗਈ ਅਤੇ ਕੁੜੀ ਦਾ ਧਿਆਨ ਭਟਕਾਉਣ ਲਈ ਉਸ ਨੂੰ ਲਗਾਤਾਰ ਫ਼ੋਨ ਕੀਤਾ ਗਿਆ। ਪੁਲਸ ਨੇ ਤੁਰੰਤ ਉਸ ਦੇ ਪਤੀ ਅਤੇ ਭਰਾ ਨਾਲ ਸੰਪਰਕ ਕੀਤਾ, ਉਸ ਨੂੰ ਕਾਊਂਸਲਿੰਗ ਲਈ ਭੇਜਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ