ਵਿਦਿਆਰਥਣ ਨੇ ਪ੍ਰੇਮੀ ਨੂੰ ਕੀਤੀ ਵੀਡੀਓ ਕਾਲ ਤੇ ਲਾ ਲਿਆ ਫਾਹਾ

Sunday, Feb 18, 2018 - 07:59 PM (IST)

ਹੈਦਰਾਬਾਦ— ਹੈਦਰਾਬਾਦ 'ਚ ਐੱਮ.ਬੀ.ਏ. ਦੀ ਵਿਦਿਆਰਥਣ ਵਲੋਂ ਲਾਈਵ ਵੀਡੀਓ ਕਾਲ ਦੌਰਾਨ ਖੁਦਕੁਸ਼ੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਵਿਦਿਆਰਥਣ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਸ਼ਨੀਵਾਰ ਰਾਤ ਦੀ ਹੈ। ਜਾਣਕਾਰੀ ਮੁਤਾਬਕ ਵਿਦਿਆਥਣ ਹੈਦਰਾਬਾਦ ਦੇ ਕੋਂਪੱਲੀ ਇਲਾਕੇ ਦੇ ਇਕ ਪ੍ਰਾਈਵੇਟ ਹਾਸਟਲ 'ਚ ਰਹਿ ਰਹੀ ਸੀ। ਹਾਸਟਲ ਦੇ ਕਮਰੇ 'ਚ ਹੀ ਉਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਅਜੇ ਤੱਕ ਵਿਦਿਆਰਥਣ ਦੀ ਖੁਦਕੁਸ਼ੀ ਪਿੱਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਮ੍ਰਿਤਕਾ ਦੀ ਪਛਾਣ ਹਨੀਸ਼ਾ ਚੌਧਰੀ ਦੇ ਰੂਪ 'ਚ ਕੀਤੀ ਹੈ। ਹਨੀਸ਼ਾ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ ਦੀ ਰਹਿਣ ਵਾਲੀ ਸੀ। ਉਹ ਹੈਦਰਾਬਾਦ 'ਚ ਰਹਿ ਕੇ ਐੱਮ.ਬੀ.ਏ. ਦੀ ਪੜਾਈ ਕਰ ਰਹੀ ਸੀ। ਹਾਸਟਲ ਦੀਆਂ ਉਸ ਦੀਆਂ ਸਹੇਲੀਆਂ ਨੇ ਦੱਸਿਆ ਕਿ ਉਸ ਦਾ ਦਕਸ਼ਿਤ ਪਟੇਲ ਨਾਂ ਦੇ ਲੜਕੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਖੁਦਕੁਸ਼ੀ ਵੇਲੇ ਹਨੀਸ਼ਾ ਆਪਣੇ ਪ੍ਰੇਮੀ ਦਕਸ਼ਿਤ ਨਾਲ ਹੀ ਗੱਲ ਕਰ ਰਹੀ ਸੀ। ਇਸੇ ਦੌਰਾਨ ਹੀ ਉਸ ਨੇ ਆਪਣੇ ਪ੍ਰੇਮੀ ਦੇ ਸਾਹਮਣੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਪੁਲਸ ਪੀੜਤਾ ਦਾ ਮੋਬਾਈਲ ਜ਼ਬਤ ਕਰਕੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ ਪਰ ਅਜੇ ਤੱਕ ਪੀੜਤਾ ਦੇ ਪ੍ਰੇਮੀ ਦਾ ਬਿਆਨ ਨਹੀਂ ਲਿਆ ਜਾ ਸਕਿਆ ਹੈ। ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਦੋਵਾਂ ਵਿਚਾਲੇ ਕੀ ਗੱਲਾਂ ਹੋਈਆਂ ਸਨ।


Related News