ਰੋਹਤਕ: ਕਾਰ ਸਵਾਰ ਤਿੰਨ ਨੌਜਵਾਨਾਂ ਦਾ ਕਾਰਾ, ਕਾਲਜ ਤੋਂ ਦਿਨ-ਦਿਹਾੜੇ ਵਿਦਿਆਰਥਣ ਨੂੰ ਕੀਤਾ ਅਗਵਾ

Saturday, Dec 17, 2022 - 10:29 AM (IST)

ਰੋਹਤਕ: ਕਾਰ ਸਵਾਰ ਤਿੰਨ ਨੌਜਵਾਨਾਂ ਦਾ ਕਾਰਾ, ਕਾਲਜ ਤੋਂ ਦਿਨ-ਦਿਹਾੜੇ ਵਿਦਿਆਰਥਣ ਨੂੰ ਕੀਤਾ ਅਗਵਾ

ਰੋਹਤਕ (ਮੈਨਪਾਲ)- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਮਹਾਰਾਣੀ ਕਿਸ਼ੋਰੀ ਦੇਵੀ ਕਾਲਜ ਦੇ ਗੇਟ ਤੋਂ ਪ੍ਰੀਖਿਆ ਦੇਣ ਆਈ ਦਾਦਰੀ ਦੀ ਇਕ ਵਿਦਿਆਰਥਣ ਨੂੰ 3 ਅਣਪਛਾਤੇ ਕਾਰ ਸਵਾਰ ਬਦਮਾਸ਼ਾਂ ਵਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਇਕ ਪਿੰਡ ਦੀ ਵਿਦਿਆਰਥਣ ਨੂੰ ਕਾਰ ਸਵਾਰ 3 ਬਦਮਾਸ਼ਾਂ ਨੇ ਜ਼ਬਰਦਸਤੀ ਚੁੱਕ ਲਿਆ। ਇਹ ਵਿਦਿਆਰਥਣ ਬੀ. ਏ. ਫਾਈਨਲ ਈਅਰ ’ਚ ਪੜ੍ਹਦੀ ਹੈ, ਜੋ ਮਹਾਰਾਣੀ ਕਿਸ਼ੋਰੀ ਦੇਵੀ ਕਾਲਜ ’ਚ ਪ੍ਰੀਖਿਆ ਦੇਣ ਆਇਆ ਸੀ।

ਇਸੇ ਦੌਰਾਨ ਕਾਰ ਸਵਾਰਾਂ ਨੇ ਉਸ ਨੂੰ ਅਗਵਾ ਕਰ ਲਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਅਜੇ ਤੱਕ ਵਿਦਿਆਰਥਣ ਅਤੇ ਮੁਲਜ਼ਮਾਂ ਦਾ ਸੁਰਾਗ ਨਹੀਂ ਮਿਲ ਸਕਿਆ ਹੈ। ਫਿਲਹਾਲ 4 ਟੀਮਾਂ ਵਿਦਿਆਰਥਣ ਦੀ ਭਾਲ ’ਚ ਲੱਗੀਆਂ ਹੋਈਆਂ ਹਨ।

ਓਧਰ ਪੀੜਤ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ 20 ਸਾਲਾ ਧੀ ਕਿਸ਼ੋਰੀ ਦੇਵੀ ਕਾਲਜ 'ਚ ਪੜ੍ਹਦੀ ਹੈ। ਰੋਜ਼ਾਨਾ ਵਾਂਗ ਸਵੇਰੇ ਆਪਣੀਆਂ ਦੋ ਸਹੇਲੀਆਂ ਨਾਲ ਘਰ 'ਚੋਂ ਕਾਲਜ ਆਈ ਸੀ। ਜਦੋਂ ਉਹ ਤਿੰਨੋਂ ਕਾਲਜ ਦੇ ਗੇਟ 'ਤੇ ਪਹੁੰਚੀਆਂ ਤਾਂ ਕਾਰ ਸਵਾਰ ਤਿੰਨ ਨੌਜਵਾਨ ਉਤਰੇ ਅਤੇ ਉਨ੍ਹਾਂ ਵਿਚੋਂ ਇਕ ਨੌਜਵਾਨ ਹਥਿਆਰ ਸੀ। ਤਿੰਨੋਂ ਨੌਜਵਾਨ ਉਸ ਨੂੰ ਅਗਵਾ ਕਰ ਕੇ ਕਾਰ 'ਚ ਬੈਠਾ ਕੇ ਲੈ ਗਏ। ਵਿਦਿਆਰਥੀ ਦੀ ਸਹੇਲੀ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ ਸੀ ਅਤੇ ਪੁਲਸ ਨੂੰ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਫ਼ਿਲਹਾਲ ਪੁਲਸ ਵਿਦਿਆਰਥਣ ਦੀ ਭਾਲ ਵਿਚ ਜੁਟੀ ਹੋਈ ਹੈ।


author

Tanu

Content Editor

Related News