ਉਮੀਦ ਦੀ ਖ਼ਬਰ: 1 ਲੱਖ 20 ਹਜ਼ਾਰ 'ਚ ਵਿਕੇ ਦਰਜਨ ਅੰਬ ਤਾਂ ਬੱਚੀ ਨੇ ਪੜ੍ਹਾਈ ਲਈ ਖ਼ਰੀਦਿਆ ਫੋਨ
Wednesday, Jun 30, 2021 - 01:34 PM (IST)
ਜਮਸ਼ੇਦਪੁਰ- ਝਾਰਖੰਡ ਦੇ ਜਮਸ਼ੇਦਪੁਰ ਦੀ ਇਕ 11 ਸਾਲਾ ਬੱਚੀ ਤੁਲਸੀ ਕੁਮਾਰੀ ਨੇ ਹਾਲ ਹੀ 'ਚ ਆਨਲਾਈਨ ਜਮਾਤਾਂ 'ਚ ਹਿੱਸਾ ਲੈਣ ਲਈ ਨਵਾਂ ਸਮਾਰਟਫੋਨ ਖਰੀਦ ਲਿਆ ਹੈ। ਦੱਸ ਦੇਈਏ ਕਿ ਇਹ ਬੱਚੀ ਅੰਬ ਵੇਚਦੀ ਸੀ। ਮੁੰਬਈ ਦੇ ਇਕ ਵਪਾਰੀ ਅਮੇਯਾ ਹੇਟੇ ਨੂੰ ਤੁਲਸੀ ਦੇ ਸੰਘਰਸ਼ਾਂ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ 1,20,000 ਰੁਪਏ 'ਚ 12 ਅੰਬ ਖਰੀਦ ਲਏ। ਯਾਨੀ ਕਿ ਇਕ ਅੰਬ ਦੀ ਕੀਮਤ 10 ਹਜ਼ਾਰ ਰੁਪਏ ਦਿੱਤੀ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਤੁਲਸੀ ਕੁਮਾਰ ਨੇ ਕਿਹਾ ਕਿ ਲਾਕਡਾਊਨ ਦੌਰਾਨ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਖ਼ਰਾਬ ਹੋ ਗਈ ਸੀ। ਉਸ ਕੋਲ ਆਨਲਾਈਨ ਜਮਾਤਾਂ 'ਚ ਹਿੱਸਾ ਲੈਣ ਲਈ ਸਮਾਰਟਫੋਨ ਖਰੀਦਣ ਦਾ ਕੋਈ ਸਾਧਨ ਨਹੀਂ ਸੀ। ਤੁਲਸੀ ਨੇ ਕਿਹਾ,''ਮੈਂ ਇਕ ਸਮਾਰਟਫੋਨ ਖਰੀਦਣਾ ਚਾਹੁੰਦੀ ਸੀ ਪਰ ਅੰਬ ਵੇਚਣ ਨਾਲ ਜੋ ਕੁਝ ਵੀ ਕਮਾਇਆ ਉਹ ਪਰਿਵਾਰ ਲਈ ਰਾਸ਼ਨ ਖਰੀਦਣ 'ਚ ਲੱਗ ਗਿਆ। ਫਿਰ ਇਕ ਸਰ ਨੇ ਮੈਨੂੰ 1,20,000 'ਚ 12 ਅੰਬ ਖਰੀਦੇ। ਉਨ੍ਹਾਂ ਨੇ ਮੈਨੂੰ ਇਕ ਫ਼ੋਨ ਵੀ ਦਿੱਤਾ।''
ਘਟਨਾ ਬਾਰੇ ਦੱਸਦੇ ਹੋਏ ਤੁਲਸੀ ਦੀ ਮਾਂ ਪਦਮਨੀ ਦੇਵੀ ਨੇ ਕਿਹਾ ਕਿ ਉਨ੍ਹਾਂ ਦੀ ਧੀ, ਜੋ 5ਵੀਂ ਜਮਾਤ ਦੀ ਵਿਦਿਆਰਥਣ ਹੈ, ਆਪਣੀ ਪੜ੍ਹਾਈ ਆਨਲਾਈਨ ਜਾਰੀ ਰੱਖਣ ਲਈ ਇਕ ਸਮਾਰਟਫੋਨ ਚਾਹੁੰਦੀ ਸੀ। ਇਸ ਲਈ ਉਹ ਸੜਕ ਕਿਨਾਰੇ ਅੰਬ ਵੇਚਣ ਲੱਗੀ। ਜਦੋਂ ਮੁੰਬਈ ਦੇ ਇਕ ਵਿਅਕਤੀ ਨੂੰ ਉਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਲਸੀ ਨੂੰ ਪੈਸੇ ਭੇਜੇ ਤਾਂ ਕਿ ਉਹ ਪੜ੍ਹਾਈ ਅਤੇ ਜੀਵਨ 'ਚ ਕੁਝ ਬਣਨ ਦਾ ਆਪਣਾ ਸੁਫ਼ਨਾ ਪੂਰਾ ਕਰ ਸਕੇ।'' ਤੁਲਸੀ ਦੀ ਮਾਂ ਨੇ ਵੀ ਆਪਣੀ ਧੀ ਦੀ ਸਿੱਖਿਆ ਦੇ ਪ੍ਰਤੀ ਜਨੂੰਨ ਨੂੰ ਅੱਗੇ ਵਧਾਉਣ ਲਈ ਹੇਟੇ ਦਾ ਆਭਾਰ ਜ਼ਾਹਰ ਕੀਤਾ। ਪਦਮਨੀ ਦੇਵੀ ਨੇ ਕਿਹਾ,''ਅਸੀਂ ਉਨ੍ਹਾਂ ਦੇ ਆਭਾਰੀ ਹਾਂ ਕਿ ਉਨ੍ਹਾਂ ਨੇ 10 ਹਜ਼ਾਰ ਰੁਪਏ 'ਚ ਇਕ ਅੰਬ ਖਰੀਦਿਆ ਅਤੇ ਕੁੱਲ 12 ਅੰਬ ਖਰੀਦੇ। ਉਨ੍ਹਾਂ ਨੇ ਉਸ ਪੈਸੇ ਨਾਲ ਤੁਲਸੀ ਲਈ ਇਕ ਨਵਾਂ ਸਮਾਰਟਫੋਨ ਅਤੇ ਅਧਿਐਨ ਸਮੱਗਰੀ ਖਰੀਦੀ।'' ਹੇਟੇ ਅਨੁਸਾਰ, ਉਨ੍ਹਾਂ ਨੂੰ ਇਕ ਪੱਤਰਕਾਰ ਦੇ ਸੋਸ਼ਲ ਮੀਡੀਆ ਪੋਸਟ ਰਾਹੀਂ ਤੁਲਸੀ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਦੀ ਉਸ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਜਦੋਂ ਮੈਂ ਉਸ ਦੀ ਕਹਾਣੀ ਬਾਰੇ ਸੁਣਿਆ ਤਾਂ ਇਹ ਮੇਰੇ ਦਿਲ ਨੂੰ ਛੂਹ ਗਈ।
ਇਹ ਵੀ ਪੜ੍ਹੋ : ਫਲ ਵੇਚ ਰਹੀ ਸੀ 5ਵੀਂ ਕਲਾਸ ਦੀ ਬੱਚੀ, ਸ਼ਖਸ ਨੇ ਸਵਾ ਲੱਖ ਰੁਪਏ 'ਚ ਖਰੀਦੇ 12 ਅੰਬ