7 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ ''ਚ 12ਵੀਂ ਜਮਾਤ ਦਾ ਵਿਦਿਆਰਥੀ ਗ੍ਰਿਫ਼ਤਾਰ

Friday, Nov 06, 2020 - 04:13 PM (IST)

7 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ ''ਚ 12ਵੀਂ ਜਮਾਤ ਦਾ ਵਿਦਿਆਰਥੀ ਗ੍ਰਿਫ਼ਤਾਰ

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਮਰਕਾ ਥਾਣਾ ਪੁਲਸ ਨੇ 7 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਵੀਰਵਾਰ ਨੂੰ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ। ਮਰਕਾ ਥਾਣਾ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ,''7 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੀ ਘਟਨਾ 3 ਨਵੰਬਰ ਦੀ ਸ਼ਾਮ ਕਰੀਬ 4 ਵਜੇ ਵਾਪਰੀ ਸੀ। ਉਸ ਸਮੇਂ ਬੱਚੀ ਦੇ ਸਾਰੇ ਪਰਿਵਾਰ ਵਾਲੇ ਖੇਤ 'ਚ ਕੰਮ ਕਰ ਰਹੇ ਸਨ ਅਤੇ ਉਹ ਘਰ ਦੇ ਦਰਵਾਜ਼ੇ ਕੋਲ ਇਕੱਲੀ ਖੇਡ ਰਹੀ ਸੀ।'' ਵੀਰਵਾਰ ਨੂੰ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੱਸਿਆ,''12ਵੀਂ ਜਮਾਤ 'ਚ ਪੜ੍ਹਨ ਵਾਲਾ ਗੁਆਂਢੀ ਵਿਦਿਆਰਥੀ ਮੋਹਿਤ (19) ਬੱਚੀ ਨੂੰ ਵਰਗਲਾ ਨੇ ਆਪਣੇ ਘਰ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ।''

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਉਨ੍ਹਾਂ ਨੇ ਦੱਸਿਆ,''ਕੁੜੀ ਦੇ ਪਰਿਵਾਰ ਵਾਲਿਆਂ ਨੇ ਥਾਣੇ 'ਚ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਸੀ। ਵੀਰਵਾਰ ਨੂੰ ਪੁਲਸ ਸੁਪਰਡੈਂਟ ਦੇ ਆਦੇਸ਼ 'ਤੇ ਜਬਰ ਜ਼ਿਨਾਹ ਸੰਬੰਧੀ ਆਈ.ਪੀ.ਸੀ. ਦੇ ਪ੍ਰਬੰਧ ਅਤੇ ਪਾਕਸੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਸਰਕਾਰ ਹਸਪਤਾਲ ਭੇਜਿਆ ਗਿਆ ਹੈ।'' ਉੱਥੇ ਹੀ ਪੀੜਤ ਕੁੜੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਘਟਨਾ ਦੀ ਸ਼ਾਮ ਥਾਣੇ 'ਚ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ ਪਰ ਜਾਂਚ ਕਰਨ ਦੀ ਗੱਲ ਕਹਿ ਕੇ ਪੁਲਸ ਨੇ ਘਰ ਵਾਪਸ ਭੇਜ ਦਿੱਤਾ ਸੀ। ਪਿਤਾ ਨੇ ਦੋਸ਼ ਲਗਾਇਆ,''ਪੁਲਸ 'ਚ ਸ਼ਿਕਾਇਤ ਕਰਨ ਤੋਂ ਨਾਰਾਜ਼ ਦੋਸ਼ੀ ਦੇ ਪਰਿਵਾਰ ਵਾਲਿਆਂ ਨੇ 4 ਨਵੰਬਰ ਦੀ ਸ਼ਾਮ ਉਨ੍ਹਾਂ ਦੇ ਘਰ ਹਮਲਾ ਬੋਲ ਦਿੱਤਾ ਸੀ, ਉਦੋਂ ਪੁਲਸ ਸੁਪਰਡੈਂਟ ਨੂੰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਪੁਲਸ ਨੇ ਕਾਰਵਾਈ ਕੀਤੀ।''

ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ


author

DIsha

Content Editor

Related News