ਨੀਟ ਪ੍ਰੀਖਿਆ ’ਚ ਫੇਲ ਹੋਣ ’ਤੇ ਵਿਦਿਆਰਥਣ ਨੇ ਚੁੱਕਿਆ ਖ਼ੌਫਨਾਕ ਕਦਮ

Friday, Sep 09, 2022 - 10:53 AM (IST)

ਨੀਟ ਪ੍ਰੀਖਿਆ ’ਚ ਫੇਲ ਹੋਣ ’ਤੇ ਵਿਦਿਆਰਥਣ ਨੇ ਚੁੱਕਿਆ ਖ਼ੌਫਨਾਕ ਕਦਮ

ਨੋਇਡਾ– ਥਾਣਾ ਨਾਲੇਜ ਪਾਰਕ ਖੇਤਰ ਦੀ ਜੇ. ਪੀ. ਅਮਨ ਸੁਸਾਇਟੀ ਵਿਚ ਵੀਰਵਾਰ ਸਵੇਰੇ ਇਕ 22 ਸਾਲਾ ਵਿਦਿਆਰਥਣ ਸੰਪਦਾ ਸਿੰਘ ਚੌਹਾਨ ਪੁੱਤਰੀ ਅਨੁਜ ਚੌਹਾਨ ਵਾਸੀ ਜੇ. ਪੀ. ਅਮਨ ਸੁਸਾਇਟੀ ਨੇ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ।

ਥਾਣਾ ਇੰਚਾਰਜ ਵਿਨੋਦ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਬੁੱਧਵਾਰ ਦੇਰ ਰਾਤ ਆਏ ਨੀਟ ਪ੍ਰੀਖਿਆ ਦੇ ਨਤੀਜਿਆਂ ਵਿਚ ਵਿਦਿਆਰਥਣ ਫੇਲ ਹੋ ਗਈ ਸੀ। ਇਸ ਤੋਂ ਬਾਅਦ ਵਿਦਿਆਰਥਣ ਤਣਾਅ ਵਿਚ ਚੱਲ ਰਹੀ ਸੀ।


author

Rakesh

Content Editor

Related News