ਆਤਮ-ਹੱਤਿਆ ਦੀ ਵੀਡੀਓ ਆਨਲਾਈਨ ਦੇਖਣ ਪਿੱਛੋਂ ਕੁੜੀ ਨੇ ਲਾਈ ਫਾਂਸੀ
Sunday, Jun 30, 2019 - 10:32 PM (IST)

ਨਾਗਪੁਰ (ਭਾਸ਼ਾ)— ਇਥੇ 12 ਸਾਲ ਦੀ ਇਕ ਕੁੜੀ ਨੇ ਯੂ-ਟਿਊਬ 'ਤੇ ਆਤਮ-ਹੱਤਿਆ ਦੀ ਵੀਡੀਓ ਆਨਲਾਈਨ ਵੇਖਣ ਪਿੱਛੋਂ ਫਾਂਸੀ ਲਾ ਕੇ ਆਤਮ-ਹੱਤਿਆ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਸ਼ਿਖਾ ਨਾਮੀ ਉਕਤ ਕੁੜੀ ਨੇ ਆਪਣੇ ਪਿਤਾ ਦੇ ਮੋਬਾਇਲ ਫੋਨ 'ਤੇ ਯੂ-ਟਿਊਬ ਰਾਹੀਂ ਆਤਮ-ਹੱਤਿਆ ਨਾਲ ਸਬੰਧਤ ਕੁਝ ਵੀਡੀਓ ਦੇਖੇ ਸਨ। ਉਸ ਨੇ ਇਸ ਬਾਰੇ ਆਪਣੀ ਮਾਂ ਨਾਲ ਵੀ ਗੱਲ ਕੀਤੀ ਸੀ ਪਰ ਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਬੇਟੀ ਖੁਦ ਹੀ ਆਤਮ-ਹੱਤਿਆ ਕਰ ਲਵੇਗੀ। ਪੁਲਸ ਨੂੰ ਆਤਮ-ਹੱਤਿਆ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।