ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ! ਚਲਦੀ ਬੱਸ ''ਚ ਦਲਿਤ ਕੁੜੀ ਦੀ ਰੋਲੀ ਪੱਤ

Saturday, Dec 16, 2023 - 05:35 AM (IST)

ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ! ਚਲਦੀ ਬੱਸ ''ਚ ਦਲਿਤ ਕੁੜੀ ਦੀ ਰੋਲੀ ਪੱਤ

ਜੈਪੁਰ: ਉੱਤਰ ਪ੍ਰਦੇਸ਼ ਤੋਂ ਆ ਰਹੀ ਇਕ ਬੱਸ ਵਿਚ ਦੋ ਡਰਾਈਵਰਾਂ ਵੱਲੋਂ 20 ਸਾਲਾ ਦਲਿਤ ਕੁੜੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਨਿੱਜੀ ਬੱਸ ਉੱਤਰ ਪ੍ਰਦੇਸ਼ ਤੋਂ ਜੈਪੁਰ ਆ ਰਹੀ ਸੀ। ਪੁਲਸ ਮੁਤਾਬਕ ਕਾਨਪੁਰ ਤੋਂ ਜੈਪੁਰ ਆ ਰਹੀ ਇਹ ਔਰਤ ਕੈਬਿਨ 'ਚ ਬੈਠੀ ਸੀ ਅਤੇ ਡਰਾਈਵਰ ਆਰਿਫ ਅਤੇ ਲਲਿਤ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਹ ਖ਼ਬਰ ਵੀ ਪੜ੍ਹੋ - 350 ਕਰੋੜ ਰੁਪਏ ਮਿਲਣ ਮਗਰੋਂ ਕਾਂਗਰਸੀ MP ਧੀਰਜ ਸਾਹੂ ਦਾ ਪਹਿਲਾ ਬਿਆਨ, ਦੱਸਿਆ ਕਿੱਥੋਂ ਆਇਆ ਇੰਨਾ ਪੈਸਾ

ਡਰਾਈਵਰ ਗ੍ਰਿਫ਼ਤਾਰ, ਇਕ ਦੀ ਭਾਲ ਜਾਰੀ

ਜੈਪੁਰ ਦੇ ਕਨੋਟਾ ਥਾਣੇ ਦੇ ਅਧਿਕਾਰੀ ਭਗਵਾਨ ਸਹਾਏ ਮੀਨਾ ਨੇ ਦੱਸਿਆ ਕਿ ਆਰਿਫ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਲਲਿਤ ਭੱਜਣ 'ਚ ਕਾਮਯਾਬ ਹੋ ਗਿਆ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਰਿਫ ਫਿਲਹਾਲ ਨਿਆਂਇਕ ਹਿਰਾਸਤ 'ਚ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਵਿਚ ਕੁਝ ਹੀ ਸਵਾਰੀਆਂ ਸਨ ਜਦੋਂਕਿ ਪੀੜਤ ਡਰਾਈਵਰ ਕੋਲ ਕੈਬਿਨ ਵਿਚ ਬੈਠੀ ਸੀ ਜੋ ਅੰਦਰੋਂ ਬੰਦ ਸੀ। ਉਨ੍ਹਾਂ ਦੱਸਿਆ ਕਿ ਜਦੋਂ ਘਟਨਾ ਵਾਪਰੀ ਤਾਂ ਕੁੜੀ ਨੇ ਸ਼ੋਰ ਮਚਾਇਆ, ਜਿਸ ਨਾਲ ਸਵਾਰੀਆਂ ਸੁਚੇਤ ਹੋ ਗਈਆਂ ਤੇ ਉਨ੍ਹਾਂ ਨੇ ਬੱਸ ਰੋਕ ਕੇ ਡਰਾਈਵਰ ਆਰਿਫ਼ ਨੂੰ ਫੜ ਲਿਆ, ਜਦਕਿ ਲਲਿਤ ਭੱਜ ਗਿਆ।

ਇਹ ਖ਼ਬਰ ਵੀ ਪੜ੍ਹੋ - Breaking News: ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਦਾ ਵੱਡਾ ਬਿਆਨ

ਮਾਮੇ ਘਰ ਜਾ ਰਹੀ ਸੀ ਪੀੜਤਾ

ਸਹਾਇਕ ਪੁਲਸ ਕਮਿਸ਼ਨਰ (ਬੱਸੀ) ਫੂਲਚੰਦ ਮੀਨਾ ਨੇ ਦੱਸਿਆ ਕਿ ਪੀੜਤ ਲੜਕੀ ਸ਼ਨੀਵਾਰ ਰਾਤ ਨੂੰ ਕਾਨਪੁਰ ਤੋਂ ਜੈਪੁਰ ਲਈ ਇਕ ਨਿੱਜੀ ਬੱਸ ਵਿਚ ਸਵਾਰ ਹੋਈ ਸੀ। ਲੜਕੀ ਕਾਨਪੁਰ ਤੋਂ ਸੰਗਾਨੇਰ ਸਥਿਤ ਆਪਣੇ ਮਾਮੇ ਦੇ ਘਰ ਲਈ ਰਵਾਨਾ ਹੋਈ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਵੱਲੋਂ ਬੱਸ ਦੇ ਦੋ ਡਰਾਈਵਰਾਂ ਆਰਿਫ਼ (35) ਅਤੇ ਲਲਿਤ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376 ਡੀ (ਗੈਂਗਰੇਪ) ਅਤੇ ਐੱਸ.ਸੀ., ਐੱਸ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਕੇ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਬੱਸ ਦਾ ਦੂਜਾ ਡਰਾਈਵਰ ਬੱਸ ਵਿੱਚੋਂ ਛਾਲ ਮਾਰ ਕੇ ਫਰਾਰ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News