8 ਸਾਲਾ ਬੱਚੀ ਨਾਲ ਗੈਂਗਰੇਪ, 2 ਨਾਬਾਲਗ ਦੋਸ਼ੀ ਗ੍ਰਿਫਤਾਰ

06/13/2019 11:20:52 AM

ਭੋਪਾਲ— ਮੱਧ ਪ੍ਰਦੇਸ਼ 'ਚ ਮਾਸੂਮ ਬੱਚੀਆਂ ਨਾਲ ਰੇਪ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਪਰਾਧੀਆਂ ਦੇ ਮਨ 'ਚ ਪੁਲਸ ਦਾ ਕੋਈ ਡਰ ਨਹੀਂ ਹੈ। ਹਾਲੀਆ ਘਟਨਾ ਰਾਜ ਦੇ ਸਿੰਗਰੌਲੀ ਦੀ ਹੈ, ਜਿੱਥੇ 2 ਨਾਬਾਲਗ ਲੜਕਿਆਂ ਨੇ ਇਕ 8 ਸਾਲ ਦੀ ਬੱਚੀ ਦਾ ਰੇਪ ਕਰ ਦਿੱਤਾ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚੀ ਮੰਗਲਵਾਰ ਦੁਪਹਿਰ ਪਿੰਡ ਦੀ ਨਹਿਰ 'ਚ ਨਹਾਉਣ ਗਈ ਸੀ। ਉਦੋਂ 15 ਅਤੇ 16 ਸਾਲ ਦੀ ਉਮਰ ਦੇ ਦੋਸ਼ੀ ਉਸ ਨੂੰ ਖਿੱਚ ਕੇ ਇਕ ਸੁੰਨਸਾਨ ਇਲਾਕੇ 'ਚ ਲੈ ਗਏ। ਉੱਥੇ ਉਸ ਦਾ ਰੇਪ ਕਰ ਕੇ ਫਰਾਰ ਹੋ ਗਏ। ਬੱਚੀ ਭਿਆਨਕ ਦਰਦ ਨਾਲ ਕਿਸੇ ਤਰ੍ਹਾਂ ਘਰ ਪੁੱਜੀ ਪਰ ਪਰਿਵਾਰ ਵਾਲਿਆਂ ਨੂੰ ਕੁਝ ਦੱਸ ਨਹੀਂ ਸਕੀ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ, ਉਦੋਂ ਡਾਕਟਰਾਂ ਨੂੰ ਰੇਪ ਦਾ ਸ਼ੱਕ ਹੋਇਆ। ਉਨ੍ਹਾਂ ਨੇ ਬੱਚੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਕੀ ਹੋਇਆ ਸੀ।

ਕੋਤਵਾਲੀ ਪੁਲਸ ਇੰਚਾਰਜ ਮਨੀਸ਼ ਤ੍ਰਿਪਾਠੀ ਨੇ ਦੱਸਿਆ ਕਿ ਦੋਵੇਂ ਦੋਸ਼ੀ ਬੱਚੀ ਦੇ ਗੁਆਂਢੀ ਹਨ। ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਬੱਚੀ ਨੂੰ ਬੁੱਧਵਾਰ ਨੂੰ ਬਿਹਤਰ ਇਲਾਜ ਲਈ ਵੱਡੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਤ੍ਰਿਪਾਠੀ ਨੇ ਦੱਸਿਆ ਕਿ ਹੁਣ ਉਸ ਦੀ ਹਾਲਤ 'ਚ ਸੁਧਾਰ ਹੈ।

ਜ਼ਿਕਰਯੋਗ ਹੈ ਕਿ ਰਾਜਧਾਨੀ ਭੋਪਾਲ 'ਚ 8 ਸਾਲ ਦੀ ਮਾਸੂਮ ਦੀ ਰੇਪ ਤੋਂ ਬਾਅਦ ਹੱਤਿਆ ਕੀਤੇ ਜਾਣ ਦੀ ਘਟਨਾ ਦੇ ਬਾਅਦ ਤੋਂ ਰਾਜ 'ਚ ਪਹਿਲਾਂ ਹੀ ਗੁੱਸਾ ਹੈ। ਮਾਮਲੇ 'ਚ ਦੋਸ਼ੀ ਵਿਸ਼ਨੂੰ ਨੇ ਗੁਆਂਢ 'ਚ ਰਹਿਣ ਵਾਲੀ ਮਾਸੂਮ ਬੱਚੀ ਨੂੰ ਅਗਵਾ ਕੀਤਾ ਅਤੇ ਆਪਣੇ ਘਰ ਲੈ ਗਿਆ। ਉੱਥੇ ਉਸ ਨੇ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਆਪਣੇ ਦੋਸ਼ ਨੂੰ ਲੁਕਾਉਣ ਲਈ ਵਿਸ਼ਨੂੰ ਬਸਤੀ ਵਾਲਿਆਂ ਨਾਲ ਰਾਤ ਭਰ ਬੱਚੀ ਦੀ ਤਲਾਸ਼ ਕਰਦਾ ਰਿਹਾ। ਨਾਲੇ 'ਚ ਬੱਚੀ ਦੀ ਲਾਸ਼ ਮਿਲਣ 'ਤੇ ਉਹ ਗਾਇਬ ਹੋ ਗਿਆ।


DIsha

Content Editor

Related News