ਝੂਲਾ ਬਣਿਆ ਜਾਨ ਦਾ ਦੁਸ਼ਮਣ! 30 ਸੈਕੰਡ ਤਕ ਲਟਕਦੀ ਰਹੀ ਕੁੜੀ, ਰੌਂਦੀ ਹੋਈ ਮਾਰਦੀ ਰਹੀ ਚੀਕਾਂ, ਫਿਰ...

Friday, Dec 06, 2024 - 06:54 PM (IST)

ਝੂਲਾ ਬਣਿਆ ਜਾਨ ਦਾ ਦੁਸ਼ਮਣ! 30 ਸੈਕੰਡ ਤਕ ਲਟਕਦੀ ਰਹੀ ਕੁੜੀ, ਰੌਂਦੀ ਹੋਈ ਮਾਰਦੀ ਰਹੀ ਚੀਕਾਂ, ਫਿਰ...

ਉੱਤਰ ਪ੍ਰਦੇਸ਼ : ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਅਜਿਹੀ ਸਾਹਮਣੇ ਆ ਜਾਂਦੀ ਹੈ, ਜਿਸ ਨੂੰ ਦੇਖ ਲੋਕਾਂ ਦਾ ਤ੍ਰਾਅ ਨਿਕਲ ਜਾਂਦਾ ਹੈ। ਲੋਕਾਂ ਨੂੰ ਹੈਰਾਨ ਕਰ ਦੇਣ ਵਾਲੀ ਇਕ ਹੋਰ ਵੀਡੀਓ ਲਖੀਮਪੁਰ, ਯੂਪੀ ਵਿਖੇ ਲੱਗੇ ਮੇਲੇ ਦੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਲੋਕਾਂ ਦੇ ਹੋਸ਼ ਉੱਡ ਗਏ। ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਖੇੜੀ ਜ਼ਿਲ੍ਹੇ ਦੇ ਨਿਘਾਸਨ ਇਲਾਕੇ ਦੇ ਰਾਕੇਹਾਟੀ ਪਿੰਡ ਵਿੱਚ ਇੱਕ 13 ਸਾਲਾ ਕੁੜੀ ਝੂਲਾ ਝੁਲਸੇ ਸਮੇਂ ਇਕ ਵੱਡੇ ਝੂਲੇ ਤੋਂ ਹੇਠਾਂ ਡਿੱਗ ਗਈ ਅਤੇ ਲੋਹੇ ਦੇ ਐਂਗਲ ਨਾਲ ਲਟਕ ਗਈ। 

ਇਹ ਵੀ ਪੜ੍ਹੋ - ਬਰਾਤ ਤੋਂ ਪਹਿਲਾਂ ਲਾੜੀ ਘਰ ਪਹੁੰਚ ਗਈ 'ਭਾਬੀ', ਕਹਿੰਦੀ 'ਉਹ ਮੇਰਾ, ਮੈਂ ਨਹੀਂ ਹੋਣ ਦਿੰਦੀ ਤੇਰਾ', ਬਸ ਫਿਰ....

ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਕੁੜੀ ਨੇ ਉੱਚੀ-ਉੱਚੀ ਚੀਕਾਂ ਮਾਰੀਆਂ, ਜਿਸ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕ ਹੈਰਾਨ ਹੋ ਗਏ। ਹਾਲਾਂਕਿ ਕਾਫੀ ਮੁਸ਼ੱਕਤ ਤੋਂ ਬਾਅਦ ਬੱਚੀ ਨੂੰ ਸੁਰੱਖਿਅਤ ਹੇਠਾਂ ਉਤਾਰ ਦਿੱਤਾ ਗਿਆ। ਬੱਚੀ ਦੇ ਝੂਲੇ ਤੋਂ ਹੇਠਾਂ ਡਿੱਗਣ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ, ਜਿਸ ਵਿਚ ਬੱਚੀ ਲਟਕਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਝੂਲਾ ਚੱਲ ਰਿਹਾ ਹੈ। ਦੱਸ ਦੇਈਏ ਕਿ ਕੁੜੀ 30 ਸੈਕਿੰਡ ਤੱਕ 60 ਫੁੱਟ ਉੱਚੇ ਝੂਲੇ 'ਤੇ ਲਟਕਦੀ ਰਹੀ, ਜਿਸ ਨੂੰ ਦੇਖ ਕੇ ਹੇਠਾਂ ਖੜ੍ਹੇ ਲੋਕ ਹੈਰਾਨ ਅਤੇ ਪ੍ਰੇਸ਼ਾਨ ਹੋ ਗਏ। 

ਇਹ ਵੀ ਪੜ੍ਹੋ - ਇੰਸਟਾਗ੍ਰਾਮ 'ਤੇ ਦੋਸਤੀ ਤੇ ਪਿਆਰ, ਪਤੀ-ਬੱਚੇ ਨੂੰ ਛੱਡ ਆਗਰਾ ਪੁੱਜੀ ਔਰਤ, ਫਿਰ ਜੋ ਹੋਇਆ...

ਵਾਇਰਲ ਹੋ ਰਹੀ ਇਹ ਵੀਡੀਓ ਲਖੀਮਪੁਰ ਜ਼ਿਲ੍ਹੇ ਦੇ ਨਿਘਾਸਨ ਕੋਤਵਾਲੀ ਇਲਾਕੇ ਦੇ ਪਿੰਡ ਰਾਕੇਹਾਟੀ ਦੇਹਤ 'ਚ ਚੱਲ ਰਹੇ ਝੱਲੂ ਮੇਲੇ ਦੀ ਹੈ। ਉਕਤ ਮੇਲੇ ਵਿਚ ਵੱਡੇ ਅਤੇ ਖ਼ਤਰਨਾਕ ਝੂਲੇ ਲੱਗੇ ਹੋਏ ਹਨ। 13 ਸਾਲਾਂ ਕੁੜੀ ਵੀ ਵੱਡਾ ਝੂਲਾ ਝੂਲ ਰਹੀ ਸੀ ਕਿ ਉਹ ਅਚਾਨਕ ਖਿਸਕ ਗਈ ਅਤੇ ਝੂਲੇ ਤੋਂ ਹੇਠਾਂ ਡਿੱਗ ਗਈ। ਕੁੜੀ ਨੂੰ ਦੇਖ ਕੇ ਲੋਕ ਰੌਲਾ ਪਾਉਣ ਲੱਗ ਪਏ। ਕਾਫੀ ਕੋਸ਼ਿਸ਼ ਤੋਂ ਬਾਅਦ ਝੂਲੇ ਨੂੰ ਰੋਕਿਆ ਗਿਆ ਅਤੇ ਕੁੜੀ ਨੂੰ ਬਚਾਅ ਲਿਆ ਗਿਆ। 

ਇਹ ਵੀ ਪੜ੍ਹੋ - ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

ਝੂਲੇ ਤੋਂ ਡਿੱਗਣ ਦੇ ਬਾਵਜੂਦ ਕੁੜੀ ਨੇ ਹਿੰਮਤ ਜੁਟਾਈ। ਉਸ ਨੇ ਝੂਲੇ ਦਾ ਲੋਹੇ ਦਾ ਐਂਗਲ ਨਹੀਂ ਛੱਡਿਆ ਅਤੇ ਉਹ ਚੀਕਦੀ ਰਹੀ। ਝੂਲੇ ਨਾਲ ਲਟਕਦੀ ਬੱਚੀ ਨੂੰ ਦੇਖ ਕੇ ਲੋਕਾਂ 'ਚ ਦਹਿਸ਼ਤ ਫੈਲ ਗਈ। ਰੌਲਾ ਪੈਣ 'ਤੇ ਚਾਲਕ ਨੇ ਝੂਲਾ ਬੰਦ ਕਰ ਦਿੱਤਾ ਅਤੇ ਡਰੀ ਹੋਈ ਕੁੜੀ ਨੂੰ ਹੇਠਾਂ ਉਤਾਰਿਆ। ਝੂਲੇ ਨਾਲ ਲਟਕਦੀ ਲੜਕੀ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਬੱਚਿਆਂ ਨੂੰ ਅਜਿਹੇ ਝੂਲਿਆਂ ਤੋਂ ਦੂਰ ਰੱਖਣ ਦੀ ਸਲਾਹ ਦੇ ਰਹੇ ਹਨ।  

ਇਹ ਵੀ ਪੜ੍ਹੋ - ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਜੇ ਫਿੰਗਰ ਪ੍ਰਿੰਟ 'ਚ ਆਵੇ ਦਿੱਕਤ ਤਾਂ ਜਲਦੀ ਕਰੋ ਇਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News