ਇੰਜੈਕਸ਼ਨ ਲੱਗਣ ਤੋਂ ਕੁਝ ਹੀ ਦੇਰ ਬਾਅਦ ਕੁੜੀ ਦੀ ਮੌਤ! ਝੋਲਾਛਾਪ ਡਾਕਟਰ ਫਰਾਰ
Sunday, Jun 14, 2026 - 05:30 PM (IST)
ਵੈੱਡ ਡੈਸਕ : ਝਾਰਖੰਡ ਦੇ ਗੜਵਾ ਜ਼ਿਲ੍ਹੇ ਵਿਚ ਇਕ ਨਿੱਜੀ ਕਲੀਨਿਕ ਵਿਚ ਗਲਤ ਇੰਜੈਕਸ਼ਨ ਲੱਗਣ ਕਾਰਨ ਇਕ ਛੇ ਸਾਲ ਦੀ ਕੁੜੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਝੋਲਾਛਾਪ ਡਾਕਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਕਾਂਡੀ ਪੁਲਸ ਥਾਣਾ ਇਲਾਕੇ ਦੇ ਇਕ ਨਿੱਜੀ ਕਲੀਨਿਕ ਵਿਚ ਉਸ ਵੇਲੇ ਵਾਪਰੀ, ਜਦੋਂ ਬੱਚੀ ਨੂੰ ਬੁਖਾਰ ਦੇ ਇਲਾਜ ਦੇ ਲਈ ਉਥੇ ਲਿਜਾਇਆ ਗਿਆ ਸੀ। ਮ੍ਰਿਤ ਬੱਚੀ ਭਵਨਾਥਪੁਰ ਪੁਲਸ ਥਾਣਾ ਇਲਾਕੇ ਦੇ ਕੋਲ ਇਕ ਪਿੰਡ ਦੀ ਰਹਿਣ ਵਾਲੀ ਸੀ। ਕਾਂਡੀ ਪੁਲਸ ਇੰਸਪੈਕਟਰ ਮੁਹੰਮਦ ਅਸ਼ਫਾਕ ਆਲਮ ਨੇ ਦੱਸਿਆ ਕਿ ਮ੍ਰਿਤ ਬੱਚੀ ਦੀ ਮਾਂ ਦੇ ਬਿਆਨ ਦੇ ਆਧਾਰ ਉੱਤੇ ਵੀਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਆਲਮ ਨੇ ਕਿਹਾ ਕਿ ਮੁਲਜ਼ਮ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਹ ਅਜੇ ਫਰਾਰ ਹੈ ਪਰ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਗੜਵਾ ਵਿਚ ਡਿਪਟੀ ਕਮਿਸ਼ਨਰ ਪਸ਼ੁਪਤੀ ਨਾਥ ਮਿਸ਼ਰਾ ਨੇ ਬੁੱਧਵਾਰ ਨੂੰ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਗੜਵਾ ਦੇ ਸਿਵਲ ਸਰਜਨ ਡਾ. ਜਾਨ ਐੱਫ. ਕੈਨੇਡੀ ਨੇ ਦੱਸਿਆ ਕਿ ਕਲੀਨਿਕ ਵਿਚ ਇਨਜੈਕਸ਼ਨ ਦਿੱਤੇ ਜਾਣ ਤੋਂ ਕੁਝ ਹੀ ਦੇਰ ਬਾਅਦ ਬੱਚੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੀੜਤ ਦੀ ਮਾਂ ਦਾ ਇਲਜ਼ਾਮ ਹੈ ਕਿ ਰਨਜੀਤ ਕੁਮਾਰ ਮਹਿਤਾ ਨਾਂ ਦੇ ਝੋਲਾਛਾਪ ਡਾਕਟਰ ਨੇ ਆਪਣੇ ਕਲੀਨਿਕ ਵਿਚ ਉਸ ਨੂੰ ਇੰਜੈਕਸ਼ਨ ਦਿੱਤਾ, ਜਿਸ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਲੜਕੀ ਨੂੰ ਬੁਖਾਰ ਸੀ। ਉਨ੍ਹਾਂ ਨੇ ਦੱਸਿਆ ਕਿ ਕਲੀਨਿਕ ਗੈਰ-ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ ਤੇ ਉਸ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਕਲੀਨਿਕ ਸੀਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਡਰੱਗ ਇੰਸਪੈਕਟਰ ਜ਼ਰੂਰੀ ਕਾਰਵਾਈ ਦੇ ਲਈ ਕਲੀਨਿਕ ਦਾ ਦੌਰਾ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
