ਮੱਧ ਪ੍ਰਦੇਸ਼ ’ਚ ਹੁਣ ਆਯੁਰਵੈਦਿਕ ਕਫ਼ ਸਿਰਪ ਪੀਣ ਤੋਂ ਬਾਅਦ ਇਕ ਦੀ ਮੌਤ

Friday, Oct 31, 2025 - 11:17 PM (IST)

ਮੱਧ ਪ੍ਰਦੇਸ਼ ’ਚ ਹੁਣ ਆਯੁਰਵੈਦਿਕ ਕਫ਼ ਸਿਰਪ ਪੀਣ ਤੋਂ ਬਾਅਦ ਇਕ ਦੀ ਮੌਤ

ਛਿੰਦਵਾੜਾ-ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਵਿਚ 5 ਮਹੀਨੇ ਦੀ ਇਕ ਬੱਚੀ ਦੀ ਮੌਤ ਕਥਿਤ ਤੌਰ ’ਤੇ ਆਯੁਰਵੈਦਿਕ ਕਫ਼ ਸਿਰਪ ਅਤੇ ਇਕ ਦਵਾਈ ਦਾ ਪਾਊਡਰ ਪੀਣ ਤੋਂ ਬਾਅਦ ਹੋ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ, ‘ਕੋਲਡ੍ਰਿਫ’ ਨਾਮੀ ਐਲੋਪੈਥਿਕ ਕਫ਼ ਸਿਰਪ ਪੀਣ ਤੋਂ ਬਾਅਦ 24 ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਵਿਚ 21 ਛਿੰਦਵਾੜਾ, ਬੈਤੂਲ ਤੋਂ 2 ਅਤੇ ਪੰਢੁਰਨਾ ਦੇ ਇਕ ਬੱਚੇ ਦੀ ਮੌਤ ਹੋ ਗਈ ਸੀ। ਇਸ ਸਿਰਪ ਵਿਚ 48.6 ਫੀਸਦੀ ਡਾਇਥਾਈਲੀਨ ਗਲਾਈਕੋਲ ਪਾਇਆ ਗਿਆ, ਜੋ ਕਿ ਇਕ ਬਹੁਤ ਹੀ ਜ਼ਹਿਰੀਲਾ ਮਿਸ਼ਰਣ ਹੈ।

ਅਧਿਕਾਰੀ ਨੇ ਦੱਸਿਆ ਕਿ ‘ਕੋਲਡ੍ਰਿਫ’ ਦੇ ਸੇਵਨ ਨਾਲ ਹੋਈਆਂ ਪਿਛਲੀਆਂ ਮੌਤਾਂ ਦੇ 2 ਹਫਤਿਆਂ ਬਾਅਦ ਇਹ ਤਾਜ਼ਾ ਮੌਤ ਹੋਈ ਹੈ, ਜਿਸ ਨਾਲ ਸਿਰਪ ਦੀ ਵਰਤੋਂ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।

ਚੌਰਾਈ ਦੇ ਉਪ ਮੰਡਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਪ੍ਰਭਾਤ ਮਿਸ਼ਰਾ ਨੇ ਦੱਸਿਆ ਕਿ ਰੂਹੀ ਮਿਨੋਟੇ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ। ਉਸਨੂੰ ਸਰਦੀ ਅਤੇ ਖੰਘ ਸੀ। ਉਸਦੇ ਪਰਿਵਾਰ ਨੇ 4 ਦਿਨ ਪਹਿਲਾਂ ਕੁਰਥਾ ਦਵਾਈ ਦੀ ਦੁਕਾਨ ਤੋਂ ਇਕ ਆਯੁਰਵੈਦਿਕ ਸਿਰਪ ਅਤੇ ਕੁਝ ਦਵਾਈ ਵਾਲਾ ਪਾਊਡਰ ਖਰੀਦਿਆ ਸੀ। ਦਵਾਈ ਦੀ ਦੁਕਾਨ ਨੂੰ ਸੀਲ ਕਰ ਿਦੱਤਾ ਗਿਆ ਹੈ।


author

Hardeep Kumar

Content Editor

Related News