ਬਾਈਕ ਨੂੰ ਟੱਕਰ ਮਾਰਨ ਪਿੱਛੋਂ ਕੁੜੀ ਦੀ ਲਾਸ਼ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਦੀ ਲੈ ਗਈ ਬੱਸ

Wednesday, May 10, 2023 - 10:07 AM (IST)

ਬਾਈਕ ਨੂੰ ਟੱਕਰ ਮਾਰਨ ਪਿੱਛੋਂ ਕੁੜੀ ਦੀ ਲਾਸ਼ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਦੀ ਲੈ ਗਈ ਬੱਸ

ਭੁਵਨੇਸ਼ਵਰ (ਏਜੰਸੀ)- ਓਡਿਸ਼ਾ ਦੇ ਬਲਾਂਗੀਰ ਜ਼ਿਲੇ ’ਚ ਗੰਤਲਾ ਨੇੜੇ ਮੰਗਲਵਾਰ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਇੱਕ ਬਾਈਕ ਨੂੰ ਟੱਕਰ ਮਾਰਨ ਪਿੱਛੋਂ ਹਾਦਸੇ ’ਚ ਮਾਰੀ ਗਈ ਇੱਕ ਕੁੜੀ ਦੀ ਲਾਸ਼ ਨੂੰ ਅੱਧਾ ਕਿ. ਮੀ. ਤਕ ਘਸੀਟਿਆ। 

ਇਹ ਵੀ ਪੜ੍ਹੋ : ਸਮਲਿੰਗੀ ਵਿਆਹ ’ਤੇ ਸੁਪਰੀਮ ਕੋਰਟ ਨੇ ਪੁੱਛਿਆ- ਕੀ ਕਿਸੇ ਨੂੰ ਵਿਆਹ ਕਰਨ ਦਾ ਮੌਲਿਕ ਅਧਿਕਾਰ ਹੈ?

ਸੂਤਰਾਂ ਮੁਤਾਬਕ ਬ੍ਰਾਹਮਣੀਪਲੀ ਪਿੰਡ ਦਾ ਰਹਿਣ ਵਾਲਾ ਬਿਨਾਪਾਨੀ ਪਾਂਡੇ ਆਪਣੀਆਂ ਦੋ ਬੇਟੀਆਂ ਨਾਲ ਬਾਈਕ ’ਤੇ ਪੁਆਇੰਟਲਾ ਬਲਾਕ ਵੱਲ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਬੱਸ ਨੇ ਪਿੱਛੇ ਤੋਂ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 14 ਸਾਲਾ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਿਨਾਪਾਨੀ ਅਤੇ ਉਸ ਦੀ ਵੱਡੀ ਬੇਟੀ ਗੰਭੀਰ ਜ਼ਖਮੀ ਹੋ ਗਏ। ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਰੁਕੀ ਨਹੀਂ ਅਤੇ ਕੁੜੀ ਦੀ ਲਾਸ਼ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਦੀ ਲੈ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News