ਚੱਲਦੇ ਮੋਟਰਸਾਈਕਲ 'ਤੇ ਔਰਤ ਨੇ ਨੌਜਵਾਨ 'ਤੇ ਕਰ 'ਤੀ ਛਿੱਤਰਾਂ ਦੀ ਬਰਸਾਤ, ਵੀਡੀਓ ਵਾਇਰਲ

Wednesday, May 21, 2025 - 12:33 PM (IST)

ਚੱਲਦੇ ਮੋਟਰਸਾਈਕਲ 'ਤੇ ਔਰਤ ਨੇ ਨੌਜਵਾਨ 'ਤੇ ਕਰ 'ਤੀ ਛਿੱਤਰਾਂ ਦੀ ਬਰਸਾਤ, ਵੀਡੀਓ ਵਾਇਰਲ

UP : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਖੁਰਮ ਨਗਰ ਇਲਾਕੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਔਰਤ ਬਾਈਕ ਦੇ ਪਿੱਛੇ ਬੈਠੀ ਹੋਈ ਹੈ ਅਤੇ ਉਹ ਅੱਗੇ ਬਾਈਕ ਚਲਾ ਰਹੇ ਨੌਜਵਾਨ ਨੂੰ ਸ਼ਰੇਆਮ ਸੜਕ 'ਤੇ ਉਸ ਦੇ ਸਿਰ ਵਿਚ ਵਾਰ-ਵਾਰ ਚੱਪਲਾਂ ਮਾਰ ਕੇ ਕੁੱਟ ਰਹੀ ਹੈ।

ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ

ਦੱਸ ਦੇਈਏ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਾਈਕ ਦੇ ਪਿੱਛੇ ਬੈਠੀ ਔਰਤ ਨੇ ਸਿਰਫ਼ 20 ਸਕਿੰਟਾਂ ਵਿੱਚ ਨੌਜਵਾਨ ਨੂੰ ਚੱਪਲਾਂ ਨਾਲ 14 ਵਾਰ ਮਾਰਿਆ ਅਤੇ ਨੌਜਵਾਨ ਇਹ ਸਭ ਕੁਝ ਬਰਦਾਸ਼ਤ ਕਰ ਰਿਹਾ ਸੀ। ਵੀਡੀਓ ਵਿੱਚ ਦੋਵੇਂ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਔਰਤ ਨੇ ਨੌਜਵਾਨ ਨੂੰ ਚੱਪਲਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਔਰਤ ਕੁੜੀ ਦੀ ਇਸ ਹਰਕਤ ਨੂੰ ਇਕ ਰਾਹਗੀਰ ਨੇ ਆਪਣੇ ਫੋਨ ਵਿਚ ਕੈਦ ਕਰ ਲਿਆ। ਉਸ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜੋ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਈ ਯੂਜ਼ਰਸ ਨੇ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਪਹੁੰਚਾਓ ਹਸਪਤਾਲ, ਮਿਲਣਗੇ 25 ਹਜ਼ਾਰ ਰੁਪਏ

 

ਹਾਲਾਂਕਿ, ਇਸ ਘਟਨਾ ਦਾ ਸਹੀ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਲਖਨਊ ਪੁਲਸ ਨੇ ਵਾਇਰਲ ਵੀਡੀਓ ਦਾ ਨੋਟਿਸ ਲਿਆ ਹੈ। ਖੁਰਮ ਨਗਰ ਦੀ ਥਾਣਾ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਕੁੱਟਮਾਰ  ਦੀ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨ ਅਤੇ ਕੁੜੀ ਦੀ ਪਛਾਣ ਕਰਨ ਦੀ ਕੋਸ਼ਿਸ਼  ਕਰ ਰਹੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੱਥਾਂ ਦੀ ਜਾਂਚ ਕੀਤੇ ਬਿਨਾਂ ਅਜਿਹੇ ਵੀਡੀਓਜ਼ ਨੂੰ ਸਾਂਝਾ ਕਰਨ ਤੋਂ ਬਚਣ।

ਇਹ ਵੀ ਪੜ੍ਹੋ : ਗਰਮੀਆਂ 'ਚ ਲੱਗਣ ਵਾਲਾ ਲੋਕਾਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਕੀਮਤਾਂ 'ਚ ਹੋਵੇਗਾ ਵਾਧਾ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News