ਔਰਤ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ ਨਾਮਜ਼ਦ ਮੁਲਜ਼ਮ ਗ੍ਰਿਫ਼ਤਾਰ
Friday, May 08, 2026 - 03:52 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਬੇਟ ਇਲਾਕੇ ਦੇ ਕਿਸੇ ਪਿੰਡ ’ਚ ਇਕ ਔਰਤ ਨੂੰ ਰਾਹ ’ਚ ਘੇਰ ਕੇ ਜਿਸਮਾਨੀ ਛੇੜਖਾਨੀ ਕਰਨ ਦੇ ਦੋਸ਼ ’ਚ ਨਾਮਜ਼ਦ ਨੂੰ ਟਾਂਡਾ ਪੁਲਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇਸ ਮਾਮਲੇ ’ਚ ਸ਼ਹਿ ਦੇਣ ਵਾਲੀ ਔਰਤ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਜੋਗਾ ਸਿੰਘ ਪੁੱਤਰ ਚਾਂਦੀ ਰਾਮ ਵਾਸੀ ਬਸਰਾਵਾ (ਕਾਦੀਆਂ) ਬਟਾਲਾ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮੁਲਜ਼ਮ ’ਤੇ ਦੋਸ਼ ਹੈ ਕਿ ਇਸ ਨੇ ਇਕ ਔਰਤ ਨੂੰ ਜਬਰੀ ਰੋਕ ਕੇ ਧਮਕੀਆਂ ਦਿੰਦੇ ਹੋਏ ਜਿਸਮਾਨੀ ਛੇੜਖਾਨੀ ਕੀਤੀ ਹੈ।
ਇਹ ਵੀ ਪੜ੍ਹੋ: ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ 'ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
