96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ ‘ਚ ਹੜਕੰਪ

Friday, May 08, 2026 - 03:12 PM (IST)

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ ‘ਚ ਹੜਕੰਪ

ਜੈਪੁਰ (ਭਾਸ਼ਾ)- ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਸਾਬਕਾ ਮੰਤਰੀ ਮਹੇਸ਼ ਜੋਸ਼ੀ ਨੂੰ ਜੈਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਜਲ ਜੀਵਨ ਮਿਸ਼ਨ (ਜੇ. ਜੇ. ਐੱਮ.) ’ਚ ਹੋਏ ਕਰੀਬ 960 ਕਰੋੜ ਰੁਪਏ ਦੇ ਘਪਲੇ ’ਚ ਏ. ਸੀ. ਬੀ. ਦੀ ਸਿਟ (ਐੱਸ. ਆਈ. ਟੀ.) ਨੇ ਇਹ ਕਾਰਵਾਈ ਕੀਤੀ ਹੈ। ਅੱਜ ਹੀ ਜੋਸ਼ੀ ਦੇ ਵਿਆਹ ਦੀ ਵਰ੍ਹੇਗੰਢ ਵੀ ਹੈ। ਡੀ. ਆਈ. ਜੀ. ਡਾ. ਰਾਮੇਸ਼ਵਰ ਸਿੰਘ ਨੇ ਦੱਸਿਆ ਕਿ ਏ. ਸੀ. ਬੀ. ਸਿਟ ਸਵੇਰੇ ਕਰੀਬ ਸਾਢੇ ਚਾਰ ਵਜੇ ਸੈਨ ਕਾਲੋਨੀ, ਪਾਵਰ ਹਾਊਸ ਰੋਡ, ਜੈਪੁਰ ਰੇਲਵੇ ਸਟੇਸ਼ਨ ਨੇੜੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

ਇੱਥੇ ਮਹੇਸ਼ ਜੋਸ਼ੀ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਫੜਿਆ ਗਿਆ। ਸਵੇਰੇ ਕਰੀਬ 10 ਵਜੇ ਜੈਪੁਰੀਆ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ। ਮੈਡੀਕਲ ਟੈਸਟ ਤੋਂ ਬਾਅਦ ਮਹੇਸ਼ ਜੋਸ਼ੀ ਨੂੰ ਇਕ ਵਾਰ ਫਿਰ ਏ. ਸੀ. ਬੀ. ਮੁੱਖ ਦਫ਼ਤਰ ਲਿਆਂਦਾ ਗਿਆ। ਇਸ ਤੋਂ ਬਾਅਦ ਦੁਪਹਿਰ ਕਰੀਬ 12:30 ਵਜੇ ਉਨ੍ਹਾਂ ਨੂੰ ਏ. ਸੀ. ਬੀ. ਕੋਰਟ ’ਚ ਪੇਸ਼ ਕੀਤਾ ਗਿਆ। ਕੋਰਟ ਨੇ ਮਹੇਸ਼ ਜੋਸ਼ੀ ਨੂੰ 5 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਜੋਸ਼ੀ ਨੇ ਕਿਹਾ, ‘‘ਮੈਂ ਨਿਰਦੋਸ਼ ਹਾਂ, ਮੇਰੀ ਕੋਈ ਗਲਤੀ ਨਹੀਂ। ਸੱਚ ਪਰੇਸ਼ਾਨ ਹੋ ਸਕਦਾ ਹੈ, ਹਾਰ ਨਹੀਂ ਸਕਦਾ। ਜੇ ਮੈਂ ਖੁਦ ਨੂੰ ਨਿਰਦੋਸ਼ ਸਾਬਤ ਨਹੀਂ ਕਰ ਸਕਿਆ ਤਾਂ ਕੁਝ ਅਜਿਹਾ ਕਰਾਂਗਾ ਕਿ ਕਿਸੇ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ।’’ ਸਾਬਕਾ ਮੰਤਰੀ ਮਹੇਸ਼ ਜੋਸ਼ੀ ਨੂੰ ਏ. ਸੀ. ਬੀ. ਸਵੇਰੇ ਜੈਪੁਰੀਆ ਹਸਪਤਾਲ ਲੈ ਕੇ ਪਹੁੰਚੀ। ਇੱਥੇ ਉਨ੍ਹਾਂ ਕਿਹਾ, ‘‘ਮੈਂ ਨਿਰਦੋਸ਼ ਹਾਂ, ਮੇਰੀ ਕੋਈ ਗਲਤੀ ਨਹੀਂ ਹੈ।’’

ਇਹ ਵੀ ਪੜ੍ਹੋ - ਤਾਮਿਲਨਾਡੂ 'ਚ ਸਿਆਸੀ ਭੂਚਾਲ: ਵਿਜੇ ਦੀ ਪਾਰਟੀ TVK ਦਾ ਵੱਡਾ ਐਲਾਨ, 108 ਵਿਧਾਇਕ ਇਕੱਠੇ ਦੇਣਗੇ ਅਸਤੀਫ਼ਾ!

ਮੰਦਰ ਜਾਣ ਦੀ ਮੋਹਲਤ ਮੰਗੀ
ਵਿਆਹ ਦੀ ਵਰ੍ਹੇਗੰਢ ਕਾਰਨ ਜੋਸ਼ੀ ਦਾ ਅੱਜ ਵੱਖ-ਵੱਖ ਮੰਦਰਾਂ ’ਚ ਦਰਸ਼ਨ ਕਰਨ ਜਾਣ ਦਾ ਪ੍ਰੋਗਰਾਮ ਸੀ। ਇਸ ਤੋਂ ਪਹਿਲਾਂ ਹੀ ਸਵੇਰੇ 5:00 ਵਜੇ ਏ. ਸੀ. ਬੀ. ਦੀ ਟੀਮ ਨੇ ਉਨ੍ਹਾਂ ਨੂੰ ਫੜ ਲਿਆ। ਜੋਸ਼ੀ ਦੀ ਬੇਨਤੀ ’ਤੇ ਟੀਮ ਨੇ ਉਨ੍ਹਾਂ ਨੂੰ ਇਸ਼ਨਾਨ ਕਰਨ ਤੋਂ ਬਾਅਦ ਸ਼ਿਵ ਮੰਦਰ ’ਚ ਜਲ ਚੜ੍ਹਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ। ਘਰ ਦੇ ਕੋਲ ਹੀ ਗਲੀ ’ਚ ਸਥਿਤ ਸ਼ਿਵ ਮੰਦਰ ’ਚ ਉਨ੍ਹਾਂ ਨੇ ਜਲ ਚੜ੍ਹਾਇਆ। ਇਸ ਤੋਂ ਬਾਅਦ ਜੋਸ਼ੀ ਨੂੰ ਏ. ਸੀ. ਬੀ. ਮੁੱਖ ਦਫ਼ਤਰ ਲਿਆਂਦਾ ਗਿਆ।

ਇਹ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ, ਇਸ ਸੂਬੇ ਨੇ ਲਿਆ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News