ਸੈਕਸਟੌਰਸ਼ਨ ਗਿਰੋਹ ਦਾ ਪਰਦਾਫਾਸ਼ ! ਦਿੱਲੀ ਪੁਲਸ ਨੇ ਮੇਵਾਤ ਤੋਂ ਗ੍ਰਿਫ਼ਤਾਰ ਕੀਤਾ ਸਰਗਨਾ

Wednesday, May 06, 2026 - 05:39 PM (IST)

ਸੈਕਸਟੌਰਸ਼ਨ ਗਿਰੋਹ ਦਾ ਪਰਦਾਫਾਸ਼ ! ਦਿੱਲੀ ਪੁਲਸ ਨੇ ਮੇਵਾਤ ਤੋਂ ਗ੍ਰਿਫ਼ਤਾਰ ਕੀਤਾ ਸਰਗਨਾ

ਨੈਸ਼ਨਲ ਡੈਸਕ- ਦਿੱਲੀ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਸਥਾਨ ਦੇ ਮੇਵਾਤ ਇਲਾਕੇ ਤੋਂ 'ਸੈਕਸਟੌਰਸ਼ਨ' ਗਿਰੋਹ ਦੇ ਕਥਿਤ ਸਰਗਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ 'ਤੇ ਦਿੱਲੀ ਦੇ ਇੱਕ 21 ਸਾਲਾ ਨੌਜਵਾਨ ਨੂੰ ਅਸ਼ਲੀਲ ਵੀਡੀਓ ਕਾਲ ਰਾਹੀਂ ਬਲੈਕਮੇਲ ਕਰਕੇ 2.52 ਲੱਖ ਰੁਪਏ ਠੱਗਣ ਦਾ ਦੋਸ਼ ਹੈ।

ਪੁਲਸ ਅਧਿਕਾਰੀਆਂ ਅਨੁਸਾਰ, ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਪੀੜਤ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਪੀੜਤ ਨੂੰ ਸੋਸ਼ਲ ਮੀਡੀਆ 'ਤੇ ਇੱਕ ਮਹਿਲਾ ਦੇ ਨਾਂ ਤੋਂ 'ਫ੍ਰੈਂਡ ਰਿਕਵੈਸਟ' ਆਈ ਸੀ। ਚੈਟ ਦੌਰਾਨ ਪੀੜਤ ਨੇ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦਿੱਤਾ। ਨੰਬਰ ਮਿਲਦੇ ਹੀ ਪੀੜਤ ਨੂੰ ਇੱਕ ਵੀਡੀਓ ਕਾਲ ਆਈ, ਜਿਸ ਵਿੱਚ ਅਸ਼ਲੀਲ ਸਮੱਗਰੀ ਦਿਖਾਈ ਗਈ। ਫੋਨ ਕੱਟਦੇ ਹੀ ਮੁਲਜ਼ਮਾਂ ਨੇ ਪੀੜਤ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਅਸ਼ਲੀਲ ਵੀਡੀਓ ਰਿਕਾਰਡ ਕਰ ਲਈ ਗਈ ਹੈ।

ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ

ਮੁਲਜ਼ਮਾਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਅਤੇ ਬਦਨਾਮ ਕਰਨ ਦੀ ਧਮਕੀ ਦੇ ਕੇ ਕਈ ਕਿਸ਼ਤਾਂ ਵਿੱਚ ਕੁੱਲ 2.52 ਲੱਖ ਰੁਪਏ ਹਾਸਲ ਕਰ ਲਏ। ਦਿੱਲੀ ਪੁਲਸ ਨੇ 12 ਜਨਵਰੀ ਨੂੰ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਬੈਂਕ ਲੈਣ-ਦੇਣ ਅਤੇ ਡਿਜੀਟਲ ਸਬੂਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਠੱਗੀ ਲਈ ਫਰਜ਼ੀ ਪਛਾਣ ਅਤੇ 'ਮਿਊਲ' (ਦੂਜਿਆਂ ਦੇ) ਬੈਂਕ ਖਾਤਿਆਂ ਦੀ ਵਰਤੋਂ ਕੀਤੀ ਗਈ ਸੀ। ਜਾਂਚ ਟੀਮ ਮੇਵਾਤ (ਅਲਵਰ) ਤੱਕ ਪਹੁੰਚੀ ਅਤੇ ਸਥਾਨਕ ਪੁਲਸ ਦੀ ਮਦਦ ਨਾਲ ਅਲਵਰ ਦੇ ਇੱਕ ਪਿੰਡ ਵਿੱਚ ਛਾਪਾ ਮਾਰ ਕੇ 25 ਸਾਲਾ ਅੱਬਾਸ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਪੁੱਛਗਿੱਛ ਦੌਰਾਨ ਅੱਬਾਸ ਖਾਨ ਨੇ ਮੰਨਿਆ ਕਿ ਉਹ ਸਾਈਬਰ ਅਪਰਾਧ ਨੈੱਟਵਰਕ ਵਿੱਚ ਸਰਗਨਾ ਵਜੋਂ ਕੰਮ ਕਰਦਾ ਸੀ। ਉਹ ਔਰਤਾਂ ਦੇ ਨਾਂ 'ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਲੋਕਾਂ ਨੂੰ ਫਸਾਉਂਦਾ ਸੀ ਅਤੇ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓਜ਼ ਦੀ ਵਰਤੋਂ ਕਰਕੇ ਬਲੈਕਮੇਲ ਕਰਦਾ ਸੀ। ਪੁਲਸ ਹੁਣ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋੋ- ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News