16 ਸਾਲ ਦੀ ਲੜਕੀ ਬਣੀ 65 ਸਾਲ ਦੇ ਸ਼ੇਖ ਦੀ ਲਾੜੀ, ਕਾਰਨ ਕਰ ਦਵੇਗਾ ਤੁਹਾਨੂੰ ਹੈਰਾਨ

08/17/2017 5:20:04 PM

ਨਵੀਂ ਦਿੱਲੀ— ਹੈਦਰਾਬਾਦ 'ਚ ਇਕ ਸ਼ਰਮਨਾਕ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਪਿਤਾ ਨੇ ਪੈਸਿਆਂ ਦੇ ਲਾਲਚ 'ਚ ਆ ਕੇ 16 ਸਾਲਾ ਦੀ ਆਪਣੀ ਨਾਬਾਲਿਗ ਬੇਟੀ ਨੂੰ ਇਕ ਬਜ਼ੁਰਗ ਸ਼ੇਖ ਨੂੰ ਵੇਚ ਦਿੱਤਾ। ਇਸ ਘਟਨਾ ਦੇ ਬਾਅਦ ਪੀੜਿਤਾ ਦੀ ਮਾਂ ਨੇ ਪੁਲਸ ਤੋਂ ਨਿਆਂ ਦੀ ਗੁਹਾਰ ਲਗਾਈ ਹੈ। 
ਨਵਾਬ ਸਾਹਬ ਕੁੰਤਾ ਇਲਾਕੇ 'ਚ ਰਹਿਣ ਵਾਲੀ ਪੀੜਿਤ ਲੜਕੀ ਦੀ ਮਾਂ ਸਈਦਾ ਉੱਨੀਸਾ ਨੇ ਦੱਸਿਆ ਕਿ ਓਮਾਨ ਵਾਸੀ 65 ਸਾਲਾ ਸ਼ੇਖ ਅਹਿਮਦ ਨਿਕਾਹ ਲਈ ਹੈਦਰਾਬਾਦ ਆਇਆ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਉਸ ਦੇ ਪਤੀ ਸਿਕੰਦਰ ਅਤੇ ਉਸ ਦੀ ਭੈਣ ਘੋਸੀਆ ਨਾਲ ਹੋਈ। ਇਸ ਦੇ ਬਾਅਦ ਪਤੀ ਸਿਕੰਦਰ ਨੇ ਆਪਣੀ ਭੈਣ ਨਾਲ ਮਿਲ ਕੇ 5 ਲੱਖ ਰੁਪਏ 'ਚ ਬੇਟੀ ਦਾ ਸੌਦਾ ਕਰ ਦਿੱਤਾ।
ਇਸ ਗੱਲ ਦੀ ਭਣਕ ਜਦੋਂ ਪਰਿਵਾਰਕ ਮੈਂਬਰਾਂ ਨੂੰ ਲੱਗੀ ਤਾਂ ਇਸ ਦਾ ਵਿਰੋਧ ਕੀਤਾ ਗਿਆ ਪਰ ਪਿਤਾ ਨੇ ਇਕ ਨਾ ਸੁਣੀ ਅਤੇ ਚੋਰੀ ਛੁੱਪੇ ਇਕ ਹੋਟਲ 'ਚ ਬੇਟੀ ਦਾ ਸ਼ੇਖ ਨਾਲ ਨਿਕਾਹ ਕਰਵਾ ਦਿੱਤਾ। ਇਸ ਦੇ ਬਾਅਦ ਪੀੜਿਤਾ ਨੇ ਸਾਰੇ ਜ਼ਰੂਰੀ ਕਾਗਜਾਤ ਪੂਰੇ ਹੋਣ 'ਤੇ ਸ਼ੇਖ ਉਸ ਨੂੰ ਮਸਕਟ ਲੈ ਗਿਆ। ਪੁਲਸ ਨੇ ਪੀੜਿਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News