ਦੇਸ਼ ਦਾ ਵਧਿਆ ਮਾਣ ; UNESCO ਦੀ ਹੈਰੀਟੇਜ ਲਿਸਟ ''ਚ ਸ਼ਾਮਲ ਹੋਇਆ ''ਗਿੰਜੀ ਕਿਲਾ''
Monday, Jul 21, 2025 - 03:18 PM (IST)

ਨੈਸ਼ਨਲ ਡੈਸਕ- ਚੇਨਈ ਤੋਂ ਦੱਖਣ-ਪੂਰਬ ਵੱਲ ਵਿਲੁੱਪੁਰਮ ਜ਼ਿਲ੍ਹੇ ਵਿੱਚ ਸਥਿਤ ਗਿੰਜੀ ਕਿਲਾ, ਜਿਸ ਨੂੰ ਅੰਗਰੇਜ਼ਾਂ ਨੇ "ਟ੍ਰੌਏ ਆਫ ਦ ਈਸਟ" ਕਿਹਾ, ਹੁਣ ਭਾਰਤ ਦਾ 44ਵਾਂ UNESCO World Heritage ਸਾਈਟ ਬਣ ਗਿਆ ਹੈ। ਇਹ ਪੂਰਨ ਤੌਰ ’ਤੇ Maratha Military Landscapes of India ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ 12 ਮਹੱਤਵਪੂਰਨ ਮਾਰਾਠਾ ਕਿਲਿਆਂ ਦੀ ਇੱਕ ਲੜੀ ਹੈ। ਇਸ ਵਿੱਚ 11 ਕਿਲੇ ਮਹਾਰਾਸ਼ਟਰ ਤੋਂ ਹਨ, ਜਦਿ ਇੱਕ, ਗਿੰਜੀ ਕਿਲਾ, ਤਾਮਿਲਨਾਡੂ ਵਿੱਚ ਹੈ।
ਗਿੰਜੀ ਕਿਲਾ ਦੀਆਂ ਤਿੰਨ ਉਭਰਦੀਆਂ ਪਹਾੜੀਆਂ- ਰਾਜਾਗਿਰੀ, ਕ੍ਰਿਸ਼ਨਾਗਿਰੀ, ਚੰਦਰਯੰਦੁਰਗ ਇਸ ਨੂੰ ਇੱਕ ਪ੍ਰਭਾਵਸ਼ਾਲੀ ਤਿਕੋਣਾ ਰਣਨੀਤਕ ਕਿਲਾ ਬਣਾਉਂਦੀਆਂ ਹਨ। ਇਨ੍ਹਾਂ ਪਹਾੜੀਆਂ 'ਤੇ ਬਣੀਆਂ ਇਮਾਰਤਾਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਤੇ ਇਹ ਕਿਸੇ ਬਾਹਰੀ ਹਮਲਿਆਂ ਤੋਂ ਕਿਲੇ ਨੂੰ ਬਚਾਉਂਦੀਆਂ ਹਨ।
ਇਤਿਹਾਸਕ ਤੌਰ 'ਤੇ ਇਸ ਕਿਲ੍ਹੇ ਨੂੰ ਕਈ ਸ਼ਾਸਕਾਂ- ਚੋਲ, ਵਿਜੇਨਗਰ, ਕੋਨਾਰ, ਮਰਾਠਾ, ਮੁਗਲ, ਫਰਾਂਸੀਸੀ ਅਤੇ ਬ੍ਰਿਟਿਸ਼ ਵੱਲੋਂ ਵਰਤਿਆ ਗਿਆ ਹੈ। 17ਵੀਂ ਸਦੀ ਵਿੱਚ ਛੱਤਰਪਤੀ ਸ਼ਿਵਾਜੀ ਦੇ ਪੁੱਤਰ ਰਾਜਾਰਾਮ ਨੇ ਗਿੰਜੀ ਨੂੰ ਮਰਾਠਾ ਵਿਰੋਧ ਦਾ ਦੱਖਣੀ ਗੜ੍ਹ ਬਣਾਇਆ, ਜਿੱਥੇ ਉਹ ਮੁਗਲ ਸ਼ਾਸਨ ਅਧੀਨ ਵੀ ਲੜਦੇ ਰਹੇ।
ਯੂਨੈਸਕੋ ਦਾ ਦਰਜਾ ਪ੍ਰਾਪਤ ਕਰਨ 'ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਇਸ ਨੂੰ ਇੱਕ ਸੱਭਿਆਚਾਰਕ ਵਿਰਾਸਤ ਅਤੇ ਸੂਬੇ ਲਈ ਮਾਣ ਵਾਲੀ ਗੱਲ ਦੱਸਿਆ। ਆਈ.ਐੱਸ.ਏ.ਡੀ. ਦੀ ਮਦਦ ਨਾਲ, ਕਿਸਾਨਾਂ, ਸਰਕਾਰੀ ਅਧਿਕਾਰੀਆਂ ਅਤੇ ਵਾਤਾਵਰਣ ਪ੍ਰੇਮੀਆਂ, ਏ.ਜੀ.ਆਈ. ਅਤੇ ਦ੍ਰੋਣਾ ਵਰਗੀਆਂ ਸੰਸਥਾਵਾਂ ਨੇ ਕਿਲ੍ਹਿਆਂ ਦੇ ਵਿਕਾਸ ਅਤੇ ਸੰਭਾਲ ਲਈ ਕੰਮ ਕੀਤਾ ਹੈ।
ਇਹ ਪਹਿਲ ਨਾ ਸਿਰਫ਼ ਭਾਰਤ ਦੀ ਵਿਰਾਸਤ ਨੂੰ ਸੁਰੱਖਿਅਤ ਰੱਖੇਗੀ, ਸਗੋਂ ਸੈਰ-ਸਪਾਟੇ 'ਤੇ ਵੀ ਬਹੁਤ ਵੱਡਾ ਪ੍ਰਭਾਵ ਪਾਵੇਗੀ। ਵਿੱਲੂਪੁਰਮ ਲਿਕਲ ਪ੍ਰਭਾਰੀ ਨੇ ਕਿਹਾ ਕਿ ਇਹ ਸੈਲਾਨੀਆਂ ਲਈ ਖੇਤਰ ਨੂੰ ਵਿਕਸਤ ਕਰਨ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਇੱਕ ਮੌਕਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e