ਲਾਲ ਕਿਲਾ ਧਮਾਕਾ ਸਪੱਸ਼ਟ ਤੌਰ ’ਤੇ ‘ਅੱਤਵਾਦੀ ਹਮਲਾ’ ਸੀ: ਰੂਬੀਓ
Friday, Nov 14, 2025 - 03:30 AM (IST)
ਨਿਊਯਾਰਕ (ਭਾਸ਼ਾ) - ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਲਾਲ ਕਿਲੇ ਦੇ ਨੇੜੇ ਹੋਇਆ ਕਾਰ ਬੰਬ ਧਮਾਕਾ ‘ਸਪੱਸ਼ਟ ਤੌਰ ’ਤੇ ’ ਇਕ ਅੱਤਵਾਦੀ ਹਮਲਾ ਸੀ। ਉਨ੍ਹਾਂ ਇਸ ਘਟਨਾ ’ਚ ਜਾਂਚ ਲਈ ਭਾਰਤ ਦੀ ‘ਸੰਜਮੀ’ ਅਤੇ ‘ਪੇਸ਼ੇਵਰ’ ਭੂਮਿਕਾ ਦੀ ਸ਼ਲਾਘਾ ਕੀਤੀ।
ਲਾਲ ਕਿਲੇ ਦੇ ਬਾਹਰ ਸੋਮਵਾਰ ਨੂੰ ਹੋਏ ਇਕ ਜ਼ਬਰਦਸਤ ਧਮਾਕੇ ’ਚ ਘੱਟੋ-ਘੱਟ 13 ਲੋਕ ਮਾਰੇ ਗਏ ਸਨ। ਭਾਰਤ ਨੇ ਇਸ ਕਾਰ ਬੰਬ ਧਮਾਕੇ ਨੂੰ ਬੁੱਧਵਾਰ ਨੂੰ ‘ਘਿਨੌਣੀ ਅੱਤਵਾਦੀ ਘਟਨਾ’ ਦੱਸਿਆ ਸੀ। ਰੂਬੀਓ ਨੇ ਕੈਨੇਡਾ ਦੇ ਹੈਮਿਲਟਨ ਸ਼ਹਿਰ ’ਚ ਕਿਹਾ ਕਿ ਹਾਂ, ਅਸੀਂ ਇਸ ਘਟਨਾ ਦੀ ਗੰਭੀਰਤਾ ਅਤੇ ਪ੍ਰਭਾਵ ਤੋਂ ਜਾਣੂ ਹਾਂ ਪਰ ਮੇਰਾ ਮੰਨਣਾ ਹੈ ਕਿ ਭਾਰਤੀ ਅਧਿਕਾਰੀਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੀ ਬਹੁਤ ਹੀ ਸੰਜਮ, ਚੌਕਸ ਅਤੇ ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਇਹ ਸਪੱਸ਼ਟ ਤੌਰ ’ਤੇ ਇਕ ਅੱਤਵਾਦੀ ਹਮਲਾ ਸੀ।
