ਕਸ਼ਮੀਰ ਵਾਦੀ ’ਚ ਅਸ਼ਾਂਤੀ ਫੈਲਾਉਣ ਲਈ ਗਿਲਾਨੀ ਨੂੰ ਮਿਲਦੇ ਸਨ 6 ਤੋਂ 8 ਲੱਖ ਰੁਪਏ

Tuesday, Aug 13, 2019 - 08:56 PM (IST)

ਕਸ਼ਮੀਰ ਵਾਦੀ ’ਚ ਅਸ਼ਾਂਤੀ ਫੈਲਾਉਣ ਲਈ ਗਿਲਾਨੀ ਨੂੰ ਮਿਲਦੇ ਸਨ 6 ਤੋਂ 8 ਲੱਖ ਰੁਪਏ

ਸ਼੍ਰੀਨਗਰ, (ਏਜੰਸੀ)–ਜੰਮੂ-ਕਸ਼ਮੀਰ ਦੇ ਇਕ ਵੱਡੇ ਵੱਖਵਾਦੀ ਆਗੂ ਨੇ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਬਾਰੇ ਮੰਗਲਵਾਰ ਸਨਸਨੀਖੇਜ਼ ਖੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਉਸ ਨੂੰ ਵਾਦੀ ਵਿਚ ਅਸ਼ਾਂਤੀ ਫੈਲਾਉਣ ਲਈ 6 ਤੋਂ 8 ਲੱਖ ਰੁਪਏ ਦਾ ਫੰਡ ਮਿਲਦਾ ਸੀ। ਗਿਲਾਨੀ, ਜੋ ਇਸ ਸਮੇਂ ਜੁਡੀਸ਼ੀਅਲ ਹਿਰਾਸਤ ਵਿਚ ਹੈ, ਬਾਰੇ ਉਕਤ ਆਗੂ ਨੇ ਕਿਹਾ ਕਿ ਉਹ ਹਰ ਹਫਤੇ ਫੰਡ ਦੀ ਡਿਟੇਲ ਨੂੰ ਨਸ਼ਟ ਕਰ ਦਿੰਦਾ ਸੀ। ਉਕਤ ਆਗੂ, ਜਿਸ ਦੀ ਪਛਾਣ ਗੁਪਤ ਰੱਖੀ ਗਈ ਹੈ, ਨੇ ਇਸ ਸਬੰਧੀ ਬਿਆਨ ਇਕ ਮੈਜਿਸਟਰੇਟ ਦੇ ਸਾਹਮਣੇ ਸੀ. ਆਰ. ਪੀ. ਸੀ. ਦੀ ਧਾਰਾ-164 ਅਧੀਨ ਦਰਜ ਕਰਵਾਇਆ ਹੈ। ਸੂਤਰਾਂ ਮੁਤਾਬਕ ਉਕਤ ਆਗੂ ਗਿਲਾਨੀ ਦੇ ਨੇੜਲਿਆਂ ਵਿਚੋਂ ਇਕ ਹੈ। ਜਾਂਚ ਏਜੰਸੀਆਂ ਨੇ ਅੱਤਵਾਦੀਆਂ ਨੂੰ ਫੰਡ ਮੁਹੱਈਆ ਕਰਵਾਉਣ ਅਤੇ ਭਾਰਤ ਵਿਰੁੱਧ ਜੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਉਸ ਨੂੰ ਗ੍ਰਿਫਤਾਰ ਕੀਤਾ ਸੀ।

ਮੁੰਬਈ ਧਮਾਕਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਤੇ ਹਿਜ਼ਬੁਲ ਦੇ ਆਗੂ ਸਈਦ ਸਲਾਹੁਦੀਨ ਸਮੇਤ 15 ਵਿਅਕਤੀਆਂ ਨੂੰ ਵੀ ਕਸ਼ਮੀਰ ’ਚ ਗੜਬੜ ਕਰਵਾਉਣ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ। ਟੈਰਰ ਫੰਡਿੰਗ ਵਿਚ ਕਸ਼ਮੀਰੀ ਵਪਾਰੀ ਜਹੂਰ ਵਟਾਲੀ ਦਾ ਯੋਗਦਾਨ ਸਭ ਤੋਂ ਵੱਧ ਸੀ। ਪਤਾ ਲੱਗਾ ਹੈ ਕਿ ਸ਼੍ਰੀਨਗਰ ਤੋਂ ਵੱਧ ਤੋਂ ਵੱਧ 20 ਲੱਖ ਰੁਪਏ ਦੀ ਸਾਲਾਨਾ ਕੁਲੈਕਸ਼ਨ ਹੁੰਦੀ ਸੀ। ਬਾਰਾਮੂਲਾ ਤੋਂ ਵੀ ਹਰ ਸਾਲ 20 ਲੱਖ ਰੁਪਏ ਆਉਂਦੇ ਸਨ।


author

Sunny Mehra

Content Editor

Related News