ਇਕ ਵਾਰ ਫਿਰ ਏਅਰਪੋਰਟ ''ਤੇ ਰੋਕੇ ਗਏ ਗੁਲਾਮ ਨਬੀ ਆਜ਼ਾਦ

Tuesday, Aug 20, 2019 - 06:03 PM (IST)

ਇਕ ਵਾਰ ਫਿਰ ਏਅਰਪੋਰਟ ''ਤੇ ਰੋਕੇ ਗਏ ਗੁਲਾਮ ਨਬੀ ਆਜ਼ਾਦ

ਜੰਮੂ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਬ ਨਬੀ ਆਜ਼ਾਦ ਨੂੰ ਮੰਗਲਵਾਰ ਨੂੰ ਜੰਮੂ ਏਅਰਪੋਰਟ 'ਤੇ ਰੋਕ ਲਿਆ ਗਿਆ। ਉਨ੍ਹਾਂ ਨੂੰ ਨਾ ਤਾਂ ਉਨ੍ਹਾਂ ਦੇ ਘਰ ਜਾਣ ਦਿੱਤਾ ਗਿਆ ਅਤੇ ਨਾ ਹੀ ਜੰਮੂ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਲਈ ਜਾਣ ਦਿੱਤਾ ਗਿਆ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੁਲਾਮ ਨਬੀ ਆਜ਼ਾਦ ਦਿੱਲੀ ਤੋਂ ਫਲਾਈਟ ਲੈ ਕੇ ਜੰਮੂ ਪਹੁੰਚੇ ਸਨ। ਦੁਪਹਿਰ 2.55 ਵਜੇ ਮੌਜੂਦਾ ਪ੍ਰਸ਼ਾਸਨ ਦੇ ਆਦੇਸ਼ 'ਤੇ ਉਨ੍ਹਾਂ ਨੂੰ ਏਅਰਪੋਰਟ 'ਤੇ ਹੀ ਹਿਰਾਸਤ 'ਚ ਲੈ ਲਿਆ ਗਿਆ। ਜ਼ਿਕਰਯੋਗ ਹੈ ਕਿ ਜੰਮੂ 'ਚ ਕਾਂਗਰਸ ਦਫ਼ਤਰ 'ਤੇ ਆਯੋਜਿਤ ਪ੍ਰਦੇਸ਼ ਕਾਰਜਕਾਰਣੀ ਦੀ ਬੈਠਕ 'ਚ ਹਿੱਸਾ ਲੈਣ ਜਾ ਰਹੇ ਸਨ। ਹਾਲਾਂਕਿ ਉਨ੍ਹਾਂ ਨੂੰ ਏਅਰਪੋਰਟ ਤੋਂ ਨਿਕਲਣ ਨਹੀਂ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਧਾਰਾ 370 ਹਟਾਉਣ ਅਤੇ ਜੰਮੂ-ਕਸ਼ਮੀਰ ਦੀ ਵੰਡ ਦੇ ਬਾਅਦ ਤੋਂ ਕਈ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਵੀ ਨਜ਼ਰਬੰਦ ਹਨ। 5 ਅਗਸਤ ਨੂੰ ਗੁਲਾਮ ਨਬੀ ਆਜ਼ਾਦ ਰਾਜ ਸਭਾ 'ਚ ਮੌਜੂਦ ਸਨ ਅਤੇ ਉਨ੍ਹਾਂ ਨੇ ਚਰਚਾ 'ਚ ਵੀ ਹਿੱਸਾ ਲਿਆ। 8 ਅਗਸਤ ਨੂੰ ਜਦੋਂ ਉਹ ਸ਼੍ਰੀਨਗਰ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੋਂ ਵਾਪਸ ਦਿੱਲੀ ਭੇਜ ਦਿੱਤਾ ਗਿਆ ਸੀ।


author

DIsha

Content Editor

Related News