ਗੁਲਾਮ ਨਬੀ ਆਜ਼ਾਦ ਦਾ ਵੱਡਾ ਐਲਾਨ- ਨਵੀਂ ਪਾਰਟੀ ਬਣਾਵਾਂਗੇ, ਕਸ਼ਮੀਰੀ ਤੈਅ ਕਰਨਗੇ ਨਾਂ ਅਤੇ ਝੰਡਾ

Sunday, Sep 04, 2022 - 05:16 PM (IST)

ਗੁਲਾਮ ਨਬੀ ਆਜ਼ਾਦ ਦਾ ਵੱਡਾ ਐਲਾਨ- ਨਵੀਂ ਪਾਰਟੀ ਬਣਾਵਾਂਗੇ, ਕਸ਼ਮੀਰੀ ਤੈਅ ਕਰਨਗੇ ਨਾਂ ਅਤੇ ਝੰਡਾ

ਜੰਮੂ- ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਗੁਲਾਮ ਨਬੀ ਆਜ਼ਾਦ ਨੇ ਜੰਮੂ ’ਚ ਵੱਡੀ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਨਵੀਂ ਪਾਰਟੀ ਬਣਾਉਣਗੇ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਝੰਡਾ ਅਜਿਹਾ ਹੋਵੇਗਾ, ਜਿਸ ਨੂੰ ਹਰ ਧਰਮ ਦਾ ਆਦਮੀ ਸਵੀਕਾਰ ਕਰੇ। ਪਾਰਟੀ ਦਾ ਝੰਡਾ ਅਤੇ ਨਾਂ ਕਸ਼ਮੀਰ ਦੀ ਜਨਤਾ ਤੈਅ ਕਰੇਗੀ। ਅਜੇ ਤੱਕ ਮੈਂ ਪਾਰਟੀ ਦਾ ਨਾਂ ਤੈਅ ਨਹੀਂ ਕੀਤਾ ਹੈ।  ਮੇਰੀ ਪਾਰਟੀ ਨੂੰ ਮੈਂ ਹਿੰਦੁਸਤਾਨ ਨਾਂ ਦੇਵਾਂਗਾ, ਜਿਸ ਨੂੰ ਹਰ ਕੋਈ ਸਮਝ ਸਕੇ। 

ਇਹ ਵੀ ਪੜ੍ਹੋ-  ‘ਹੱਲਾ ਬੋਲ ਰੈਲੀ’: ਮੋਦੀ ਸਰਕਾਰ ’ਤੇ ਰਾਹੁਲ ਦਾ ਸ਼ਬਦੀ ਹਮਲਾ, ਕਿਹਾ- ਜੇਕਰ ਅੱਜ ਨਾ ਖੜ੍ਹੇ ਹੋਏ ਤਾਂ ਦੇਸ਼ ਨਹੀਂ ਬਚੇਗਾ

ਸਾਨੂੰ ਬਦਨਾਮ ਕਰਨ ਵਾਲੇ ਟਵਿਟਰ, ਕੰਪਿਊਟਰ ਅਤੇ SMS ਤੱਕ ਸੀਮਤ

ਜੰਮੂ ਦੀ ਸੈਨਿਕ ਕਾਲੋਨੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਗੁਲਾਮ ਨਬੀ ਨੇ ਅੱਗੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਭ੍ਰਿਸ਼ਟਾਚਾਰ ਨੂੰ ਬੰਦ ਕੀਤਾ ਸੀ। ਪਿਛਲੇ 26 ਸਾਲਾਂ ’ਚ ਜੇਕਰ ਕਿਸੇ ਸੂਬੇ ਲਈ ਸਭ ਤੋਂ ਜ਼ਿਆਦਾ ਯੋਜਨਾਵਾਂ ਨੂੰ ਮਨਜ਼ੂਰੀ ਦਿਵਾਈ ਹੈ ਤਾਂ ਉਹ ਹੈ ਜੰਮੂ-ਕਸ਼ਮੀਰ। ਆਜ਼ਾਦ ਨੇ ਕਿਹਾ ਕਿ ਉਹ ਲੋਕ ਜੋ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੀ ਪਹੁੰਚ ਸਿਰਫ ਟਵਿੱਟਰ, ਕੰਪਿਊਟਰ ਅਤੇ ਐੱਸ. ਐੱਮ. ਐੱਸ. ਤੱਕ ਹੈ।

ਅਸੀਂ ਆਪਣੇ ਖੂਨ-ਪਸੀਨੇ ਨਾਲ ਕਾਂਗਰਸ ਬਣਾਈ ਸੀ

ਕਾਂਗਰਸ ਜ਼ਮੀਨ ਤੋਂ ਗਾਇਬ ਹੋ ਚੁੱਕੀ ਪਾਰਟੀ ਹੈ। ਨਾਲ ਹੀ ਆਜ਼ਾਦ ਨੇ ਇਹ ਵੀ ਕਿਹਾ ਕਿ ਅੱਜ ਮੈਂ ਵੇਖਦਾ ਹਾਂ ਕਿ ਕਾਂਗਰਸ ਦੇ ਲੋਕਾਂ ਨੂੰ ਜਦੋਂ ਸਵੇਰੇ ਬੱਸ ਤੋਂ ਜੇਲ੍ਹ ਲਿਜਾਇਆ ਜਾਂਦਾ ਹੈ ਅਤੇ ਉਹ ਉਸੇ ਸਮੇਂ DG ਅਤੇ ਪੁਲਸ ਕਮਿਸ਼ਨਰ ਨੂੰ ਫੋਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਡਾ ਨਾਂ ਲਿਖ ਲਓ ਅਤੇ ਸਾਨੂੰ 1 ਘੰਟੇ ’ਚ ਛੱਡ ਦਿਓ। ਇਸ ਲਈ ਅੱਜ ਕਾਂਗਰਸ ਅੱਗੇ ਨਹੀਂ ਵੱਧ ਰਹੀ ਪਰ 1975 ਦੇ ਸਮੇਂ ਇੰਦਰਾ ਗਾਂਧੀ ਦੇ ਸਮਰਥਨ ’ਚ ਜਦੋਂ ਮੈਂ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਉਸ ਸਮੇਂ ਅਜਿਹਾ ਨਹੀਂ ਸੀ। ਮੈਂ ਕਰੀਬ 1 ਸਾਲ ਜੇਲ੍ਹ ’ਚ ਬੰਦ ਰਿਹਾ। ਗੁਲਾਮ ਨਬੀ ਨੇ ਕਿਹਾ ਕਿ ਅਸੀਂ ਆਪਣੇ ਖੂਨ-ਪਸੀਨੇ ਨਾਲ ਕਾਂਗਰਸ ਨੂੰ ਬਣਾਇਆ ਸੀ। 

ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ

ਕਾਂਗਰਸ 49 'ਚੋਂ 39 ਵਿਧਾਨ ਸਭਾ ਚੋਣਾਂ ਹਾਰ ਗਈ

ਆਜ਼ਾਦ ਨੇ ਕਾਂਗਰਸ ਦੀ ਦੁਰਦਸ਼ਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਹਾਲ ਅਸੀਂ ਵੇਖ ਰਹੇ ਹਾਂ। ਪਿਛਲੇ 8 ਸਾਲ ਤੋਂ ਅਸੀਂ ਪੂਰੇ ਦੇਸ਼ ’ਚ ਵੇਖ ਰਹੇ ਹਾਂ। 49 ਵਿਧਾਨ ਸਭਾ ਚੋਣਾਂ ਹੋਈਆਂ, ਉਸ ’ਚੋਂ 39 ਕਾਂਗਰਸ ਹਾਰ ਗਈ। ਹੁਣ ਸਿਰਫ਼ 2 ਸੂਬਿਆਂ ’ਚ ਕਾਂਗਰਸ ਹੈ। ਦੱਸ ਦੇਈਏ ਕਿ ਆਜ਼ਾਦ ਨੇ 26 ਅਗਸਤ ਨੂੰ ਕਾਂਗਰਸ ਛੱਡ ਦਿੱਤੀ ਸੀ। ਉਨ੍ਹਾਂ ਤੋਂ ਬਾਅਦ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸਮੇਤ 4 ਨੇਤਾਵਾਂ ਨੇ ਵੀ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਇਨ੍ਹਾਂ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਸਾਬਕਾ ਉੱਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਮਾਜਿਦ ਵਾਨੀ ਅਤੇ ਮਨੋਹਰ ਲਾਲ ਸ਼ਰਮਾ ਨੇ ਵੀ ਕਾਂਗਰਸ ਛੱਡ ਦਿੱਤੀ ਸੀ। ਕੁੱਲ ਮਿਲਾ ਕੇ 64 ਨੇਤਾ ਕਾਂਗਰਸ ਤੋਂ ਅਸਤੀਫ਼ਾ ਦੇ ਚੁੱਕੇ ਹਨ।

ਇਹ ਵੀ ਪੜ੍ਹੋ- ਸੰਤ ਦਾ ਐਲਾਨ; ਅੰਕਿਤਾ ਦੇ ਕਾਤਲ ਸ਼ਾਹਰੁਖ ਨੂੰ ਜ਼ਿੰਦਾ ਸਾੜਨ ਵਾਲੇ ਨੂੰ ਦਿਆਂਗਾ 11 ਲੱਖ ਰੁਪਏ ਦਾ ਇਨਾਮ


author

Tanu

Content Editor

Related News