ਗਾਜ਼ੀਆਬਾਦ-ਦਿੱਲੀ ਸਰਹੱਦ ਰਹੇਗੀ ਸੀਲ, ਇਹ ਹੈ ਕਾਰਨ

06/01/2020 11:40:29 AM

ਨਵੀਂ ਦਿੱਲੀ- ਦੇਸ਼ ਅਤੇ ਦੁਨੀਆ 'ਚ ਕੋਵਿਡ-19 ਦੇ ਨਵੇਂ ਮਾਮਲੇ ਲਗਾਤਾਰ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸ ਵਿਚ ਕੇਂਦਰ ਸਰਕਾਰ ਨੇ ਅਨਲੌਕ ਲਾਗੂ ਕਰ ਦਿੱਤਾ ਹੈ। ਸੋਮਵਾਰ ਤੋਂ ਲਾਗੂ ਤਾਲਾਬੰਦੀ 5 ਦੇ ਅਧੀਨ ਕਈ ਤਰ੍ਹਾਂ ਦੀਆਂ ਛੋਟ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ ਕਾਰੋਬਾਰੀ ਗਤੀਵਿਧੀਆਂ ਨਾਲ ਹੀ ਆਵਾਜਾਈ ਨੂੰ ਲੈ ਕੇ ਵੀ ਵੱਡੀ ਛੋਟ ਦਿੱਤੀ ਗਈ ਹੈ। ਹੁਣ ਲੋਕ ਪਾਸ ਦੇ ਬਿਨ੍ਹਾਂ ਵੀ ਆ ਅਤੇ ਜਾ ਸਕਦੇ ਹਨ ਪਰ ਦਿੱਲੀ ਨਾਲ ਲੱਗਦੇ 2 ਸ਼ਹਿਰ ਗਾਜ਼ੀਆਬਾਦ ਅਤੇ ਨੋਇਡਾ 'ਚ ਪਹਿਲਾਂ ਦੀ ਤਰ੍ਹਾਂ ਪਾਬੰਦੀ ਲਾਗੂ ਰਹੇਗੀ। ਗੌਤਮਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਨੋਇਡਾ-ਦਿੱਲੀ ਸਰਹੱਦ ਨੂੰ ਅਨਲੌਕ 'ਚ ਵੀ ਬੰਦ ਰੱਖਿਆ ਜਾਵੇਗਾ। ਦਿੱਲੀ ਤੋਂ ਆਏ ਹੋਏ ਲੋਕਾਂ ਕਾਰਨ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ।

ਜ਼ਿਲ੍ਹਾ ਸਿਹਤ ਵਿਭਾਗ ਦੀ ਇਕ ਰਿਪੋਰਟ ਅਨੁਸਾਰ,''ਪਿਛਲੇ 20 ਦਿਨਾਂ 'ਚ ਕੋਵਿਡ-19 ਦੇ 42 ਫੀਸਦੀ ਮਾਮਲਿਆਂ 'ਚ ਇਨਫੈਕਸ਼ਨ ਦਾ ਸਰੋਤ ਦਿੱਲੀ ਹੈ। ਪੀੜਤ ਲੋਕਾਂ ਦੀ ਟਰੈਵਲ ਹਿਸਟਰੀ ਤੋਂ ਇਹ ਡਾਟਾ ਕੱਢਿਆ ਗਿਆ ਹੈ।'' ਗੌਤਮਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ 'ਤੇ ਪੁਲਸ ਕਰਮਚਾਰੀ ਪਿਛਲੇ ਕਈ ਦਿਨਾਂ ਤਂ ਜ਼ਿਲ੍ਹੇ ਦੇ ਸਾਰੇ ਪ੍ਰਵੇਸ਼ ਦੁਆਰਾਂ 'ਤੇ ਦਿੱਲੀ ਤੋਂ ਆਉਣ ਵਾਲੇ ਲੋਕਾਂ ਦੀ ਚੈਕਿੰਗ ਕਰ ਰਹੇ ਹਨ।

ਅਨਲੌਕ ਦੇ ਪਹਿਲੇ ਦਿਨ ਸੋਮਵਾਰ ਨੂੰ ਦਿੱਲੀ ਨੋਇਡਾ ਸਰਹੱਦ ਸੀਲ ਹੋਣ ਕਾਰਨ ਮਊਰ ਵਿਹਾਰ ਐਕਸਟੈਂਸ਼ਨ ਇਲਾਕੇ 'ਚ ਪੁਲਸ ਕਰਮਚਾਰੀਆਂ ਨੇ ਸਵੇਰੇ ਵਾਹਨਾਂ ਦੀ ਚੈਕਿੰਗ ਕੀਤੀ। ਪੁਲਸ ਕਰਮਚਾਰੀ ਨੋਇਡਾ-ਦਿੱਲੀ-ਬਾਰਡਰ 'ਤੇ ਜ਼ਿਲ੍ਹੇ 'ਚ ਪ੍ਰਵੇਸ਼ ਕਰਨ ਵਾਲੇ ਹਰ ਸ਼ਖਸ ਕੋਲ ਪਾਸ ਅਤੇ ਪਛਾਣ ਪੱਤਰ ਦੀ ਸਖਤੀ ਨਾਲ ਜਾਂਚ ਕਰ ਰਹੇ ਹਨ। ਦੇਸ਼ 'ਚ ਅੱਜ ਤੋਂ ਅਨਲੌਕ ਦਾ ਪਹਿਲਾ ਪੜਾਅ ਸ਼ੁਰੂ ਹੋ ਰਿਹਾ ਹੈ। ਡੀ.ਐੱਨ.ਡੀ. 'ਤੇ ਵਾਹਨਾਂ ਦੀ ਆਵਾਜਾਈ ਪਹਿਲੇ ਦੇ ਨਿਯਮਾਂ ਦੇ ਅਧੀਨ ਹੋ ਰਹੀ ਹੈ। ਯਾਨੀ ਕਿ ਪਾਸ ਧਾਰਕ ਲੋਕਾਂ ਨੂੰ ਹੀ ਨੋਇਡਾ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਨੋਇਡਾ ਦੇ ਪੁਲਸ ਕਰਮਚਾਰੀ ਡੀ.ਐੱਨ.ਡੀ. 'ਤੇ ਵਾਹਨਾਂ ਦੇ ਪਾਸ ਚੈੱਕ ਕਰ ਰਹੇ ਹਨ। ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀ ਨੇ ਦੱਸਿਆ ਕਿ ਹਾਲੇ ਪਹਿਲੇ ਦੇ ਨਿਯਮ ਹੀ ਲਾਗੂ ਹਨ। ਡੀ.ਐੱਨ.ਡੀ. 'ਤੇ ਚੈਕਿੰਗ ਕਾਰਨ ਟਰੈਫਿਕ ਜਾਮ ਦੀ ਸਥਿਤੀ ਬਣ ਗਈ ਹੈ।
 


DIsha

Content Editor

Related News