ਜਰਮਨੀ ਦੀ ਜੂਲੀਆ ਨੇ ਜਾਲੌਨ ਦੇ ਦੀਪੇਸ਼ ਨਾਲ ਰਚਾਇਆ ਵਿਆਹ, ਹਿੰਦੂ ਰੀਤੀ-ਰਿਵਾਜਾਂ ਨਾਲ ਲਏ ਫੇਰੇ
Friday, Mar 14, 2025 - 09:55 AM (IST)

ਜਾਲੌਨ- ਜਰਮਨੀ ਦੀ ਰਹਿਣ ਵਾਲੀ ਜੂਲੀਆ ਨੇ ਭਾਰਤੀ ਸੱਭਿਆਚਾਰ ਨੂੰ ਅਪਨਾਉਂਦੇ ਹੋਏ ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਦੀਪੇਸ਼ ਪਟੇਲ ਨਾਲ ਵਿਆਹ ਰਚਾ ਲਿਆ ਹੈ। ਦੋਵੇਂ ਪਹਿਲੀ ਵਾਰ ਜਰਮਨੀ ਵਿਚ ਮਿਲੇ ਸਨ, ਜਿੱਥੇ ਦੀਪੇਸ਼ ਕੰਮ ਕਰਦਾ ਸੀ। ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਪਿਆਰ ਵਿਚ ਬਦਲਿਆ ਅਤੇ ਹੁਣ ਵਿਆਹ ਵਿਚ ਬਦਲ ਗਿਆ ਹੈ। ਦੀਪੇਸ਼ ਜਾਲੌਨ ਦੇ ਕਪਾਸੀ ਪਿੰਡ ਦਾ ਵਸਨੀਕ ਹੈ। ਉਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਫਿਰ ਉਸ ਨੇ ਵੀਅਤਨਾਮ ਵਿਚ ਇਕ ਸਾਲ ਪੜ੍ਹਾਇਆ। ਉਹ ਇੰਡੋਨੇਸ਼ੀਆ ਅਤੇ ਅਮਰੀਕਾ ਵਿਚ ਵੀ ਰਹਿ ਚੁੱਕਾ ਹੈ। ਉਹ ਪਿਛਲੇ ਢਾਈ ਸਾਲਾਂ ਤੋਂ ਜਰਮਨੀ ਵਿਚ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਜੂਲੀਆ ਆਪਣੇ 10 ਵਿਦੇਸ਼ੀ ਮਹਿਮਾਨਾਂ ਨਾਲ ਭਾਰਤ ਆਈ ਹੈ। 12 ਮਾਰਚ ਨੂੰ ਹੋਲੀ ਤੋਂ ਇਕ ਦਿਨ ਪਹਿਲਾਂ ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ 7 ਫੇਰੇ ਲਏ। ਵਿਆਹ ਵਿਚ ਸਨਾਤਨ ਰਵਾਇਤਾਂ ਦਾ ਪੂਰਾ ਧਿਆਨ ਰੱਖਿਆ ਗਿਆ। ਮੰਤਰਾਂ ਦੇ ਜਾਪ ਦਰਮਿਆਨ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ। ਦੀਪੇਸ਼ ਦੇ ਪਿਤਾ ਮਾਨਵੇਂਦਰ ਸਿੰਘ ਪਟੇਲ ਮਨਰੇਗਾ ਵਿਚ ਟੀ. ਏ. ਹਨ। ਪਰਿਵਾਰ ਨੇ ਵਿਆਹ ਲਈ ਪਹਿਲਾਂ ਹੀ ਆਪਣੀ ਸਹਿਮਤੀ ਦੇ ਦਿੱਤੀ ਸੀ। ਦੀਪੇਸ਼ ਦੀ ਮਾਂ ਕ੍ਰਾਂਤੀ ਵੀ ਇਸ ਵਿਆਹ ਤੋਂ ਬਹੁਤ ਖੁਸ਼ ਹੈ। ਇਕ ਮੰਡਪ ਦੇ ਹੇਠਾਂ ਭਾਰਤੀ ਸੱਭਿਆਚਾਰ ਅਤੇ ਅਧਿਆਤਮਿਕਤਾ ਦਾ ਇਕ ਵਿਲੱਖਣ ਸੰਗਮ ਦੇਖਿਆ ਗਿਆ।
ਇਹ ਵੀ ਪੜ੍ਹੋ : ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8