3 ਰੁਪਏ ਤਕ ਸਸਤਾ ਮਿਲ ਰਿਹੈ ਪੈਟਰੋਲ, ਤੁਸੀਂ ਵੀ ਚੁੱਕੋ ਆਫਰ ਦਾ ਫਾਇਦਾ

Wednesday, Nov 06, 2024 - 05:34 AM (IST)

3 ਰੁਪਏ ਤਕ ਸਸਤਾ ਮਿਲ ਰਿਹੈ ਪੈਟਰੋਲ, ਤੁਸੀਂ ਵੀ ਚੁੱਕੋ ਆਫਰ ਦਾ ਫਾਇਦਾ

ਨੈਸ਼ਨਲ ਡੈਸਕ- ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪਰੇਸ਼ਾਨ ਲੋਕਾਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ। ਜੀਓ ਬੀਪੀ ਨਾਂ ਦੀ ਨਿੱਜੀ ਕੰਪਨੀ ਨੇ ਆਪਣੇ ਪੈਟਰੋਲ ਪੰਪਾਂ 'ਤੇ ਇਕ ਨਵੀਂ ਸਕੀਮ 'ਹੈਪੀ ਆਫਰਜ਼' ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਗਾਹਕ ਦੁਪਹਿਰ ਦੇ ਸਮੇਂ ਪੈਟਰੋਲ 'ਤੇ 3 ਰੁਪਏ ਦੀ ਛੋਟ ਪਾ ਸਕਦੇ ਹਨ। ਉਦਾਹਰਣ ਲਈ ਰਾਜਸਥਾਨ ਦੇ ਬੂੰਦੀ 'ਚ ਪੈਟਰੋਲ ਦੀ ਕੀਮਤ 104.94 ਰੁਪਏ ਪ੍ਰਤੀ ਲੀਟਰ ਹੈ, ਉਥੇ ਹੀ ਇਸ ਸਕੀਮ ਤਹਿਤ ਗਾਹਕਾਂ ਇਸ ਨੂੰ ਸਿਰਫ 101.94 ਰੁਪਏ ਪ੍ਰਤੀ ਲੀਟਰ 'ਚ ਖਰੀਦ ਸਕਦੇ ਹਨ। 

'ਹੈਪੀ ਆਫਰਜ਼' ਸਕੀਮ

ਇਹ ਸਕੀਮ 28 ਅਕਤੂਬਰ ਤੋਂ ਸ਼ੁਰੂ ਹੋਈ ਸੀ ਅਤੇ 19 ਨਵੰਬਰ ਤਕ ਜਾਰੀ ਰਹੇਗੀ। ਇਸ ਦੌਰਾਨ ਜੀਓ ਪੀਪੀ ਪੈਟਰੋਲ ਪੰਪ 'ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਪੈਟਰੋਲ 'ਤੇ 3 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਆਫਰ ਦਾ ਫਾਇਦਾ ਦੇਸ਼ ਭਰ 'ਚ ਕੰਪਨੀ ਦੇ ਸਾਰੇ ਪੈਟਰੋਲ ਪੰਪਾਂ 'ਤੇ ਚੁੱਕਿਆ ਜਾ ਸਕਦਾ ਹੈ, ਜਿਥੇ ਜੀਓ ਬੀਪੀ ਦੇ 1500 ਤੋਂ ਵੱਧ ਫਿਊਲ ਸਟੇਸ਼ਨ ਮੌਜੂਦ ਹਨ। 

ਇਨ੍ਹਾਂ ਪੈਟਰੋਲ ਪੰਪਾਂ 'ਤੇ ਚੁੱਕੋ ਆਫਰ ਦਾ ਲਾਭ

ਬੂੰਦੀ ਦੇ ਪੈਟਰੋਲ ਪੰਪ ਡੀਲਰ ਨੇ ਦੱਸਿਆ ਕਿ ਇਹ ਸਕੀਮ ਨਾ ਸਿਰਫ਼ ਬੂੰਦੀ ਵਿੱਚ, ਸਗੋਂ ਕੋਟਾ ਜ਼ਿਲ੍ਹੇ ਦੇ ਹੋਰ ਖੇਤਰਾਂ ਜਿਵੇਂ ਅਨੰਤਪੁਰਾ, ਧਬਾਦੇਹ, ਰਾਮਗੰਜਮੰਡੀ, ਕੇਸ਼ੋਰਾਈਪਟਨ, ਤਲੇਡਾ ਅਤੇ ਝਾਲਾਵਾੜ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਵਿੱਚ ਵੀ ਲਾਗੂ ਹੈ। ਗਾਹਕ ਇਨ੍ਹਾਂ ਸਥਾਨਾਂ 'ਤੇ Jio BP ਪੈਟਰੋਲ ਪੰਪਾਂ 'ਤੇ ਇਸ ਆਫਰ ਦਾ ਲਾਭ ਲੈ ਸਕਦੇ ਹਨ। ਇਸ ਪਹਿਲ ਤਹਿਤ ਗਾਹਕਾਂ ਨੂੰ ਪੈਟਰੋਲ ਦੀਆਂ ਕੀਮਤਾਂ 'ਚ ਰਾਹਤ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਕੁਝ ਆਰਥਿਕ ਰਾਹਤ ਮਿਲ ਸਕਦੀ ਹੈ।


author

Rakesh

Content Editor

Related News