ਦੇਸ਼ ਦੇ ਪਹਿਲੇ CDS ਮਰਹੂਮ ਜਨਰਲ ਬਿਪਿਨ ਰਾਵਤ ਦੀ ਪਹਿਲੀ ਬਰਸੀ ਅੱਜ, ਦੇਸ਼ ਕਰ ਰਿਹਾ ਹੈ ਯਾਦ
Thursday, Dec 08, 2022 - 02:00 PM (IST)
ਨਵੀਂ ਦਿੱਲੀ– ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਦਾ ਪਿਛਲੇ ਸਾਲ 8 ਦਸੰਬਰ ਨੂੰ ਤਾਮਿਲਨਾਡੂ ਦੇ ਕੁਨੂੰਰ ਨੇੜੇ ਇਕ ਹੈਲੀਕਾਪਟਰ ਦੁਰਘਟਨਾ ’ਚ ਦਿਹਾਂਤ ਹੋ ਗਿਆ ਸੀ। ਜਨਰਲ ਬਿਪਿਨ ਰਾਵਤ ਦੇ ਨਾਲ ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ ਭਾਰਤੀ ਫੌਜ ਦੇ 11 ਹੋਰ ਅਫ਼ਸਰਾਂ ਦੀ ਵੀ ਇਸ ਭਿਆਨਕ ਹੈਲੀਕਾਪਟਰ ਕ੍ਰੈਸ਼ ’ਚ ਮੌਤ ਹੋ ਗਈ ਸੀ। ਦੇਸ਼ ਦੇ ਪਹਿਲੇ ਸੀ.ਡੀ.ਐੱਸ. ਦੇ ਤੌਰ ’ਤੇ ਸਰਹੱਦਾਂ ਅਤੇ ਸੁਰੱਖਿਆ ਲਈ ਜਨਰਲ ਬਿਪਿਨ ਰਾਵਤ ਦੁਆਰਾ ਲਏ ਗਏ ਸਾਹਸੀ ਫੈਲਿਆਂ ਅਤੇ ਫੌਜ ਦੇ ਮਨੋਬਲ ਨੂੰ ਹੇਮਸ਼ਾ ਉੱਚਾ ਰੱਖਣ ’ਚ ਉਨ੍ਹਾਂ ਦੁਆਰਾ ਦਿੱਤੇ ਗਏ ਯੋਗਦਾਨ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ।
ਇਹ ਵੀ ਪੜ੍ਹੋ– ਸੜਕ ’ਤੇ ਖੜ੍ਹਾ ਖ਼ਰਾਬ ਟਰੱਕ ਬਣਿਆ ਕਾਲ, 3 ਦੋਸਤਾਂ ਦੀ ਹੋਈ ਦਰਦਨਾਕ ਮੌਤ
ਮਰਹੂਮ ਜਨਰਲ ਬਿਪਿਨ ਰਾਵਤ ਨੂੰ ਉਨ੍ਹਾਂ ਦੀ ਪਹਿਲੀ ਬਰਸੀ ’ਤੇ ਅੱਜ ਪੂਰਾ ਦੇਸ਼ ਮਨ, ਦਿਲ ਅਤੇ ਆਤਮਾ ਤੋਂ ਨਮਨ ਕਰ ਰਿਹਾ ਹੈ। ਕਸ਼ਮੀਰ ’ਚ ਆਪਣੀ ਤਾਇਨਾਤੀ ਦੇ ਸਮੇਂ ਅੱਦਵਾਦੀਆਂ ਵਿਰੁੱਧ ਉਨ੍ਹਾਂ ਦੇ ਸਖ਼ਤ ਸਟੈਂਡ ਲਈ ਵੀ ਦੇਸ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੇਸ਼ ਦੀ ਫੌਜ ’ਚ ਸੇਵਾ ਕਰਨ ਵਾਲੇ ਬਲੀਦਾਨੀ ਲੋਕਾਂ ਨਾਲ ਭਰੇ ਉੱਤਰਾਖੰਡ ’ਚ ਜਨਰਲ ਬਿਪਿਨ ਰਾਵਤ ਦਾ ਜਨਮ 16 ਮਾਰਚ, 1958 ਨੂੰ ਪੌੜੀ ’ਚ ਹੋਇਆ ਸੀ। ਉਹ ਪੌੜੀ ਜ਼ਿਲ੍ਹੇ ਦੇ ਸਾਈਨਾ ਪਿੰਡ ਦੇ ਨਿਵਾਸੀ ਸਨ। ਉਨ੍ਹਾਂ ਦਾ ਪਾਲਨ-ਪੋਸ਼ਣ ਇਕ ਅਜਿਹੇ ਪਰਿਵਾਰ ’ਚ ਹੋਇਾ, ਜਿਸਦਾ ਭਾਰਤੀ ਫੌਜ ’ਚ ਸੇਵਾ ਕਰਨ ਦਾ ਇਕ ਲੰਬਾ ਇਤਿਹਾਸ ਰਿਹਾ ਹੈ। ਉਨ੍ਹਾਂ ਦੇ ਪਿਤਾ ਲੈਫਟੀਨੈਂਟ-ਜਨਰਲ ਲਕਸ਼ਮਣ ਸਿੰਘ ਰਾਵਤ, ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਸੈਂਜ ਪਿੰਡ ਤੋਂ ਸਨ।
ਇਹ ਵੀ ਪੜ੍ਹੋ– ਲਾਂਚ ਹੋਈ ਸੁਪਰੀਮ ਕੋਰਟ ਦੀ ਮੋਬਾਇਲ ਐਪ, ਹੁਣ ਰੀਅਲ ਟਾਈਮ ’ਚ ਵੇਖ ਸਕੋਗੇ ਕਾਰਵਾਈ
ਬਿਪਿਨ ਰਾਵਤ ਨੇ ਦੇਹਰਾਦੂਨ ’ਚ ਭਾਰਤੀ ਫੌਜ ਅਕਾਦਮੀ ਅਤੇ ਖੜਕਵਾਸਲਾ ’ਚ ਰਾਸ਼ਟਰੀ ਰੱਖਿਆ ਅਕਾਦਮੀ ਤੋਂ ਵੀ ਡਿਗਰੀ ਹਾਸਿਲ ਕੀਤੀ ਸੀ। ਜਿੱਥੇ ਉਨ੍ਹਾਂ ਨੂੰ ‘ਸਵਾਰਡ ਆਫ ਆਨਰ’ ਮਿਲਿਆ ਸੀ। ਆਪਣਾ ਕਾਬਲੀਅਤ, ਸਮਰਪਣ ਅਤੇ ਦੇਸ਼ ਭਗਤੀ ਦੇ ਜਨੂੰਨ ਦੇ ਚਲਦੇ ਉਹ ਸੁਭਾਵਿਕ ਰੂਪ ਤੋਂ ਬਾਅਦ ਭਾਰਤੀ ਫੌਜ ਦੇ ਸਭ ਤੋਂ ਉੱਚੇ ਅਹੁਦੇ ਤਕ ਪਹੁੰਚੇ। ਆਰਮੀ ਮੁਖੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਕਈ ਫੌਜੀ ਵਿਭਾਗਾਂ ’ਚ ਸੇਵਾ ਕੀਤੀ। ਜਿੱਥੇ ਉਨ੍ਹਾਂ ਦੇ ਕਈ ਸਾਹਸੀ ਫੈਸਲਿਆਂ ਦੀ ਛਾਪ ਅੱਜ ਵੀ ਬਰਕਰਾਰ ਹੈ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਦੇ ਅਹੁਦੇ ਨੂੰ ਵੀ ਜਨਰਲ ਬਿਪਿਨ ਰਾਵਤ ਨੇ ਇਕ ਗਰਿਮਾ ਪ੍ਰਦਾਨ ਕੀਤੀ ਅਤੇ ਸੀ.ਡੀ.ਐੱਸ. ਅਹੁਦੇ ’ਤੇ ਆਉਣ ਵਾਲੇ ਸਾਰੇ ਨਵੇਂ ਲੋਕਾਂ ਲਈ ਇਕ ਉਦਾਹਰਣ ਪੇਸ਼ ਕੀਤੀ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ