''ਲਿੰਗ ਪਰਿਵਰਤਨ'' ਕਰਾਉਣ ਵਾਲੀ ਡਾਕਟਰ ਦੇ ਆਏ ਬੁਰੇ ਦਿਨ, ਸੜਕਾਂ ''ਤੇ ਭੀਖ ਮੰਗਦੀ ਮਿਲੀ

11/24/2020 6:32:22 PM

ਮਦੁਰੈ (ਭਾਸ਼ਾ)— ਤਾਮਿਲਨਾਡੂ ਦੇ ਮਦੁਰੈ 'ਚ ਪੁਲਸ ਨੇ ਸੜਕਾਂ 'ਤੇ ਭੀਖ ਮੰਗਦੀ ਇਕ ਡਾਕਟਰ ਨੂੰ ਬਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਡਾਕਟਰ 'ਤੇ ਲਿੰਗ ਪਰਿਵਰਤਨ ਕਰਾਉਣ ਦਾ ਦੋਸ਼ ਹੈ। ਪੁਲਸ ਹੁਣ ਉਸ ਦੀ ਇਕ ਕਲੀਨਿਕ ਖੋਲ੍ਹਣ 'ਚ ਮਦਦ ਕਰ ਰਹੀ ਹੈ। ਲਿੰਗ ਪਰਿਵਰਤਨ ਕਰਾਉਣ ਵਾਲੀ ਡਾਕਟਰ ਨੇ ਨਾਂ ਨਾ ਲੁਕਾਉਣ ਦੀ ਗੁੰਜ਼ਾਰਿਸ਼ ਕੀਤੀ ਹੈ। ਉਮੀਦ ਹੈ ਕਿ ਉਹ ਰਿਕਾਰਡ 'ਚ ਉੱਚਿਤ ਬਦਲਾਅ ਕਰਾਉਣ ਲਈ ਭਾਰਤੀ ਮੈਡੀਕਲ ਪਰੀਸ਼ਦ ਦਾ ਰੁਖ਼ ਕਰੇਗੀ ਅਤੇ ਕਲੀਨਿਕ ਖੋਲ੍ਹੇਗੀ। ਉਹ ਸਾਲ 2018 ਵਿਚ ਮਦੁਰੈ ਸਰਕਾਰੀ ਮੈਡੀਕਲ ਕਾਲਜ 'ਚ ਗਰੈਜੂਏਟ ਹੋਈ ਸੀ। ਉਨ੍ਹਾਂ ਨੇ ਜਨਾਨੀ ਬਣਨ ਲਈ ਲਿੰਗ ਪਰਿਵਰਤਨ ਦਾ ਆਪਰੇਸ਼ਨ ਕਰਵਾਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਬਾਈਕਾਟ ਕਰ ਦਿੱਤਾ। ਇਸ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਉਸ ਹਸਪਤਾਲ 'ਚੋਂ ਕੱਢ ਦਿੱਤਾ, ਜਿੱਥੇ ਉਹ ਇਕ ਸਾਲ ਤੋਂ ਕੰਮ ਕਰ ਰਹੀ ਸੀ। 

ਇਹ ਵੀ ਪੜ੍ਹੋ: ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ

ਦੱਸ ਦੇਈਏ ਕਿ ਪੁਲਸ ਨੇ ਹਾਲ ਹੀ 'ਚ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਨ ਅਤੇ ਭੀਖ ਮੰਗਣ ਦੇ ਦੋਸ਼ ਵਿਚ ਕੁਝ ਕਿੰਨਰਾਂ ਨੂੰ ਹਿਰਾਸਤ ਵਿਚ ਲਿਆ ਸੀ। ਪੁਲਸ ਇੰਸਪੈਕਟਰ ਜੀ. ਕਵਿਤਾ ਨੇ ਦੱਸਿਆ ਕਿ ਸ਼ੁਰੂਆਤ ਵਿਚ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਉਹ ਇਕ ਡਾਕਟਰ ਹੈ। ਉਹ ਰੋ ਪਈ ਅਤੇ ਕਿਹਾ ਕਿ ਉਨ੍ਹਾਂ ਕੋਲ ਮੈਡੀਕਲ ਡਿਗਰੀ ਹੈ ਪਰ ਇਹ ਪਹਿਲਾਂ ਵਾਲੇ ਨਾਂ 'ਤੇ ਹੈ। ਪੁਲਸ ਨੇ ਦਸਤਾਵੇਜ਼ ਦੀ ਸੱਚਾਈ ਵੇਖੀ ਅਤੇ ਮਦੁਰੈ ਮੈਡੀਕਲ ਕਾਲਜ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਅਤੇ ਪੁਸ਼ਟੀ ਕੀਤੀ ਕਿ ਲਿੰਗ ਪਰਿਵਰਤਨ ਕਰਨ ਵਾਲੀ ਡਾਕਟਰ ਕਾਲਜ ਵਿਚ ਇਕ ਪੁਰਸ਼ ਸੀ। ਹਸਪਤਾਲ 'ਚੋਂ ਕੱਢੇ ਜਾਣ ਮਗਰੋਂ ਉਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਦਾ ਕੋਈ ਸਾਧਨ ਨਹੀਂ ਸੀ ਤਾਂ ਹਾਲ ਹੀ ਵਿਚ ਕਿੰਨਰਾਂ ਨਾਲ ਭੀਖ ਮੰਗਣ ਲਈ ਸ਼ਾਮਲ ਹੋ ਗਈ ਸੀ।

ਇਹ ਵੀ ਪੜ੍ਹੋ: ਇਸ ਕਾਰੋਬਾਰੀ ਦੇ ਸ਼ੌਕ ਅਵੱਲੇ, 25 ਸਾਲ ਦੀ ਮਿਹਨਤ ਨਾਲ ਇਕੱਠੇ ਕੀਤੇ 150 ਸਾਲ ਪੁਰਾਣੇ 'ਲੈਂਪਸ'

ਫ਼ਿਲਹਾਲ ਕਵਿਤਾ ਉਨ੍ਹਾਂ ਦਾ ਮਾਮਲਾ ਲੈ ਕੇ ਆਪਣੇ ਸੀਨੀਅਰ ਅਧਿਕਾਰੀਆਂ ਕੋਲ ਗਈ, ਤਾਂ ਕਿ ਬਣਦੀ ਮਦਦ ਕੀਤੀ ਜਾ ਸਕੇ। ਕਿੰਨਰਾਂ ਲਈ ਕੰਮ ਕਰਨ ਵਾਲੇ ਸੰਗਠਨ ਸਹੋਦਰੀ ਫਾਊਂਡੇਸ਼ਨ ਦੀ ਸਥਾਪਨਾ ਕਰਨ ਵਾਲੀ ਕਲਿਕ ਨੇ ਕਿਹਾ ਕਿ ਲਿੰਗ ਦੇ ਆਧਾਰ 'ਤੇ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨਾ ਮਨੁੱਖੀ ਅਧਿਕਾਰ ਦਾ ਉਲੰਘਣ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਲਿੰਗ ਦੇ ਆਧਾਰ 'ਤੇ ਕਿਸੇ ਨੂੰ ਵੀ ਨੌਕਰੀ ਤੋਂ ਨਹੀਂ ਕੱਢ ਸਕਦਾ। ਜੇਕਰ ਅਦਾਲਤ ਦਾ ਫ਼ੈਸਲਾ ਡਾਕਟਰ ਦੇ ਪੱਖ ਵਿਚ ਆ ਜਾਂਦਾ ਹੈ ਤਾਂ ਹਸਪਤਾਲ ਨੂੰ ਉਨ੍ਹਾਂ ਨੂੰ ਬਹਾਲ ਕਰਨਾ ਹੋਵੇਗਾ।

ਇਹ ਵੀ ਪੜ੍ਹੋ: ਪਤਨੀ ਨੇ ਖਾਧਾ ਜ਼ਹਿਰ ਤਾਂ JBT ਅਧਿਆਪਕ ਨੇ ਆਪਣੇ 2 ਬੱਚਿਆਂ ਨਾਲ ਨਹਿਰ 'ਚ ਮਾਰੀ ਛਾਲ


Tanu

Content Editor

Related News